Friday, April 19, 2024

ਜਸਵੀਰ ਸਿੰਘ ਮੱਕੜ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਦੋਹਤੇ ਦੀ ਦਸਤਾਰਬੰਦੀ

ਸਮਰਾਲਾ, 18 ਜੁਲਾਈ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਇਕਾਈ ਸਮਰਾਲਾ ਦੇ ਸਰਗਰਮ ਮੈਂਬਰ ਜਸਵੀਰ ਸਿੰਘ ਮੱਕੜ ਦੇ ਦੋਹਤੇ ਗੁਰਕੰਵਲ ਸਿੰਘ ਸਪੁੱਤਰ ਦਵਿੰਦਰ ਸਿੰਘ ਦੀ ਦਸਤਾਰਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਪੂਰੀ ਤਰ੍ਹਾਂ ਧਾਰਮਿਕ ਰਹੁ ਰੀਤਾਂ ਨਾਲ ਕੀਤੀ ਗਈ।ਇਹ ਪ੍ਰਗਟਾਵਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੁਆਰਾ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਜਕਲ ਦੇ ਸਮੇਂ ਵਿੱਚ ਬੱਚਿਆਂ ਦੇ ਵਾਲ ਨਾ ਰੱਖਣਾ ਮਾਪੇ ਆਪਣਾ ਸਟੇਟਸ ਸਿੰਬਲ ਸਮਝਣ ਲੱਗੇ ਹਨ, ਬੱਚੇ ਦਾ ਜੂੜਾ ਕਰਨਾ ਸਮੇਂ ਦੀ ਬਰਬਾਦੀ ਮੰਨਦੇ ਹਨ।ਪ੍ਰੰਤੂ ਕੁੱਝ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਬੱਚੇ ਪੂਰੀ ਤਰ੍ਹਾਂ ਆਗਿਆ ਵਿੱਚ ਰਹਿ ਕੇ ਆਪਣੀਆਂ ਰਹੁਰੀਤਾਂ ਦਾ ਪਾਲਣ ਕਰਦੇ ਹਨ।ਅਜਿਹੀਆਂ ਹੀ ਰਸਮਾਂ ਸਾਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਦੀਆਂ ਹਨ।ਦਸਤਾਰਬੰਦੀ ਵੀ ਸਾਡੀ ਵਿਰਾਸਤ ਦੀ ਬਹੁਤ ਹੀ ਅਹਿਮ ਰਸਮ ਹੈ, ਜਿਸ ਵਿੱਚ ਨਾਨਕਿਆਂ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ।ਇਹ ਰਸਮ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਆਪਸੀ ਮੇਲ ਮਿਲਾਪ ਅਤੇ ਸਹਿਚਾਰ ਦੀ ਭਾਵਨਾ ਪੈਦਾ ਕਰਦੀ ਹੈ।ਜਸਵੀਰ ਸਿੰਘ ਮੱਕੜ ਨੇ ਆਪਣੇ ਦੋਹਤੇ ਦੀ ਦਸਤਾਰਬੰਦੀ ਮੌਕੇ ਉਸ ਦੇ ਸਿਰ ‘ਤੇ ਦਸਤਾਰ ਸਜਾਈ, ਹੋਰ ਰਸਮਾਂ ਦੇ ਨਾਲ ਨਾਲ ਅਸ਼ੀਰਵਾਦ ਦਿੱਤਾ।
ਇਸ ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਖੰਨਾ ਦੇ ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ, ਵਿਧਾਇਕ ਗੁਰਿੰਦਰ ਸਿੰਘ ਗੈਰੀ ਹਲਕਾ ਅਮਲੋਹ, ਰਮਨਜੋਤ ਸਿੰਘ ਸੌਂਧ, ਹਰਜੀਤ ਸਿੰਘ ਮੱਕੜ ਤੋਂ ਇਲਾਵਾ ਦੋਨੋਂ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਅਤੇ ਸੈਕੜਿਆਂ ਦੀ ਗਿਣਤੀ ਵਿੱਚ ਰਿਸ਼ਤੇਦਾਰ, ਮਿੱਤਰ ਆਦਿ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …