Thursday, March 28, 2024

ਪੰਥ ਤੇ ਪੰਜਾਬ ਹਿੱਤ ‘ਚ ਅਕਾਲੀ ਸੋਚ ਨੂੰ ਪਰਨਾਏ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਲੋੜ -ਢੀਂਡਸਾ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਏਕਤਾ ਲਈ ਇੱਕ ਫਾਰਮੁੱਲਾ ਪੇਸ਼ ਕਰਦਿਆਂ ਕਿਹਾ ਕਿ ਅਕਾਲੀ ਸੋਚ ਨੂੰ ਪਰਨਾਏ ਪੰਜ਼ ਮੈਂਬਰਾਂ ਦੀ ਪ੍ਰੀਜ਼ੀਡੀਅਮ ਬਣਾਈ ਜਾਵੇ, ਜੋ ਸਾਰੀਆਂ ਪੰਥਕ ਧਿਰਾਂ ਨੂੰ ਪ੍ਰਵਾਨ ਹੋਵੇ, ਨਾਲ ਹੀ ਸੁਝਾਅ ਦਿੱਤਾ ਕਿ ਇਸ ਪ੍ਰੀਜ਼ੀਡੀਅਮ ਵਿੱਚ ਅਕਾਲੀ ਸੋਚ ਨੂੰ ਪਰਨਾਏ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਸਰਬ ਸਾਂਝਾ ਫਾਰਮੁੱਲਾ ਪ੍ਰਵਾਨ ਕਰਕੇ ਸਾਰੀਆਂ ਪੰਥਕ ਧਿਰਾਂ ਨੂੰ ਏਕਤਾ ਲਈ ਯਤਨ ਕਰਨੇ ਚਾਹੀਦੇ ਹਨ।ਢੀਂਡਸਾ ਅੱਜ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਦੇ ਦੀਵਾਨ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮਾਲਵਾ ਜ਼ੋਨ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਕਾਨਫਰੰਸ ਦਾ ਰੂਪ ਧਾਰ ਚੁੱਕੀ ਇਸ ਮੀਟਿੰਗ ਵਿੱਚ ਮੁਹਾਲੀ, ਸੰਗਰੂਰ, ਫਤਹਿਗੜ੍ਹ ਸਾਹਿਬ, ਪਟਿਆਲਾ, ਬਰਨਾਲਾ ਅਤੇ ਬਠਿੰਡਾ ਜਿਲ੍ਹਿਆਂ ਦੇ ਅਹੁੱਦੇਦਾਰਾਂ ਅਤੇ ਸਰਗਰਮ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਢੀਂਡਸਾ ਨੇ ਕਿਹਾ ਕਿ ਅਕਾਲੀ ਵਿਚਾਰਧਾਰਾ ਹੀ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਪੈਰਵੀ ਕਰਨ ਦੇ ਸਮਰੱਥ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਇਸ ਸੋਚ ਨੂੰ ਖੁੰਡੀ ਕਰਨ ਦੇ ਅੰਦਰੋਂ ਤੇ ਬਾਹਰੋਂ ਯਤਨ ਹੋਏ।ਪੰਥਕ ਏਜੰਡਿਆਂ ਅਤੇ ਅਕਾਲੀ ਸਿਧਾਂਤਾ ‘ਤੇ ਪਹਿਰਾ ਦੇਣ ਵਾਲੇ ਆਗੂਆਂ ਨੂੰ ਲਾਂਭੇ ਕਰਕੇ ਸ਼੍ਰੋਮਣੀ ਅਕਾਲੀ ਦਲ ਉੱਪਰ ਕਾਬਜ਼ ਲੋਕਾਂ ਨੇ ਪਾਰਟੀ ਨੂੰ ਬੇਹੱਦ ਕਮਜ਼ੋਰ ਸਥਿਤੀ ਵਿੱਚ ਲਿਆ ਖੜ੍ਹਾ ਕੀਤਾ।ਜਿਸ ਦਾ ਖਾਮਿਆਜ਼ਾ ਪੰਥ ਅਤੇ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਇਸ ਲਈ ਅਕਾਲੀ ਸੋਚ ਨੂੰ ਪਰਨਾਏ ਨੌਜਵਾਨਾਂ ਨੂੰ ਅੱਗੇ ਲਿਆਉਣ ਦਾ ਵੇਲਾ ਹੈ।
                   ਉਨ੍ਹਾਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਗੁੰਮਰਾਹਕੁੰਨ ਕਰਾਰ ਦਿੰਦਿਆਂ ਕਿਹਾ ਕਿ ਆਪ ਸਰਕਾਰ ਸਿਰਫ ਤਿੰਨ ਮਹੀਨਿਆ ਵਿੱਚ ਹੀ ਫੇਲ ਸਾਬਿਤ ਹੋ ਗਈ ਹੈ ਅਤੇ ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਅਤੇ ਸੋਚ ਤੋਂ ਪੰਜਾਬ ਦੇ ਲੋਕ ਬੇਹੱਦ ਔਖੇ ਹਨ।ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਅੰਦਰ ਉਪਰੋਕਤ ਪਾਰਟੀਆਂ ਦੀ ਬੁਰੀ ਹਾਰ ਅਤੇ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਸਾਡੇ ਵਲੋਂ ਪੰਥਕ ਏਜੰਡਿਆਂ ਅਤੇ ਅਕਾਲੀ ਸਿਧਾਂਤਾ ਉਪਰ ਪਹਿਰਾ ਦੇਣ ਸਬੰਧੀ ਲਏ ਫੈਸਲਿਆਂ ਨੂੰ ਸਹੀ ਸਾਬਿਤ ਕੀਤਾ ਹੈ।ਭਖਦੀ ਗਰਮੀ ਦੇ ਬਾਵਜ਼ੂਦ ਮੀਟਿੰਗ ਵਿੱਚ ਹੋਈ ਭਾਰੀ ਇਕੱਤਰਤਾ ਤੋਂ ਖੁਸ਼ ਹੁੰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਗਰਮੀ ਦੇ ਬਾਵਜ਼ੂਦ ਐਨਾ ਵੱਡਾ ਇਕੱਠ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸੋਚ ਅਤੇ ਨੀਤੀਆਂ `ਤੇ ਪੂਰਾ ਭਰੋਸਾ ਹੈ।
                     ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਤਲਵੰਡੀ, ਜਸਟਿਸ ਨਿਰਮਲ ਸਿੰਘ, ਤਜਿੰਦਰਪਾਲ ਸਿੰਘ ਸੰਧੂ, ਸਰਵਨ ਸਿੰਘ ਫਿਲੌਰ, ਜਗਦੀਸ਼ ਸਿੰਘ ਗਰਚਾ, ਹਰਬੰਸ ਸਿੰਘ ਮੰਝਪੁਰ, ਸੁਖਵਿੰਦਰ ਸਿੰਘ ਔਲਖ, ਬੀਬੀ ਮਹਿਕਪ੍ਰੀਤ ਕੌਰ, ਜਥੇਦਾਰ ਗੁਰਬਚਨ ਸਿੰਘ ਬਚੀ, ਮਿੱਠੂ ਸਿੰਘ ਕਾਹਨੇਕੇ, ਮਨਜੀਤ ਸਿੰਘ, ਅਬਦੁਲ ਗੱਫਾਰ, ਜੈਪਾਲ ਸਿੰਘ ਮੰਡੀਆਂ, ਸੁਖਵੰਤ ਸਿੰਘ ਸਰਾਓ, ਰਣਧੀਰ ਸਿੰਘ ਰੱਖੜਾ, ਮਲਕੀਤ ਸਿੰਘ ਚੰਗਾਲ, ਹਰਦੇਵ ਸਿੰਘ ਰੋਗਲਾ, ਰਾਮਪਾਲ ਸਿੰਘ ਬਹਿਣੀਵਾਲ, ਪ੍ਰਿਤਪਾਲ ਸਿੰਘ ਹਾਂਡਾ, ਗੁਰਜੀਵਨ ਸਿੰਘ ਸਰੌਦ ਸਮੇਤ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਚੜ੍ਹਦੀ ਕਲਾ ਅਤੇ ਮਜ਼ਬੂਤੀ ਲਈ ਇਕਜੁੱਟ ਹੋ ਕੇ ਲੋਕ ਹਿੱਤਾਂ ਲਈ ਕੰਮ ਕਰਨ ਲਈ ਪ੍ਰੇਰਿਆ।
                    ਮੀਟਿੰਗ ਵਿੱਚ ਸਰਬਜੀਤ ਸਿੰਘ ਬਠਿੰਡਾ, ਜਸਕਰਨ ਸਿੰਘ, ਭਰਪੂਰ ਸਿੰਘ ਧਨੋਲਾ, ਅਨੂਪਇੰਦਰ ਕੌਰ ਸੰਧੂ, ਅਰਜੁਨ ਸਿੰਘ ਸ਼ੇਰਗਿੱਲ, ਮਨਜੀਤ ਸਿੰਘ ਬੱਪੀਆਣਾ, ਭੋਲਾ ਸਿੰਘ ਗਿੱਲ ਪੱਤੀ ਬਠਿੰਡਾ, ਸੁਰਿੰਦਰ ਸਿੰਘ ਬਰਾੜ, ਹਰਦੀਪ ਸਿੰਘ ਘੁੰਨਸ, ਜੀਤ ਸਿੰਘ ਚੰਦੂਰਾਈਆਂ, ਮੁਹੰਮਦ ਤੁਫੈਲ, ਸਤਗੁਰ ਸਿੰਘ ਨਮੋਲ, ਗੁਰਮੀਤ ਸਿੰਘ ਜੌਹਲ ਮੀਡੀਆ ਇੰਚਾਰਜ਼, ਹਰਪ੍ਰੀਤ ਸਿੰਘ ਢੀਂਡਸਾ, ਸਨਮੁੱਖ ਸਿੰਘ ਮੋਖਾ, ਜਸਵੰਤ ਸਿੰਘ ਭੱਠਲ, ਗੁਰਤੇਜ ਸਿੰਘ ਝਨੇੜੀ, ਸੁਰਿੰਦਰ ਸਿੰਘ ਕਲੇਰ, ਸੁਖਮਨਦੀਪ ਸਿੰਘ ਡਿੰਪੀ, ਅਮਰ ਸਿੰਘ ਮਾਲੇਰਕੋਟਲਾ, ਇੰਦਰਪਾਲ ਸਿੰਘ ਚਹਿਲ ਬਰਨਾਲਾ, ਸਰਬਜੀਤ ਕੌਰ ਕੁਲਾਰਾ, ਗਿਆਨ ਸਿੰਘ ਧੂਰੀ, ਨਾਹਰ ਸਿੰਘ ਪਟਿਆਲਾ, ਸ਼ਿੰਗਾਰਾ ਸਿੰਘ ਰਾਜੀਆ, ਗੁਰਦੇਵ ਸਿੰਘ ਕੌਹਰੀਆਂ, ਗੁਰਚਰਨ ਸਿੰਘ ਧਾਲੀਵਾਲ, ਜਸਵੀਰ ਸਿੰਘ ਡੂਡੀਆ, ਮਨਸ਼ਾਂਤ ਸਿੰਘ ਮਾਲੇਰਕੋਟਲਾ, ਗੁਰਵਿੰਦਰ ਸਿੰਘ ਐਡਵੋਕੇਟ ਬਰਨਾਲਾ, ਮਨੂੰ ਜ਼ਿੰਦਲ, ਚਮਕੌਰ ਸਿੰਘ ਤਾਜੋਕੇ, ਮੋਹਨ ਸਿੰਘ ਬਠਿੰਡਾ, ਮਾਸਟਰ ਦਰਬਾਰਾ ਸਿੰਘ ਛਾਜ਼ਲਾ, ਜਥੇਦਾਰ ਹਰੀਨੰਦ ਸਿੰਘ ਛਾਜਲਾ, ਜੀਤ ਸਿੰਘ ਛਾਜਲੀ, ਦਲਬਾਰਾ ਸਿੰਘ ਚਹਿਲ ਸਰਕਲ ਪ੍ਰਧਾਨ, ਹਰਭਜਨ ਸਿੰਘ ਦੁੱਗਾਂ, ਭਗਵੰਤ ਸਿੰਘ ਭੱਟੀਆਂ, ਹਰਬੰਸ ਚੌਂਦਾ, ਜਗਵੰਤ ਜੱਗੀ ਅਹਿਮਦਗੜ੍ਹ, ਜਥੇਦਾਰ ਲੀਲਾ ਸਿੰਘ ਚੀਮਾ, ਜੋਗਾ ਸਿੰਘ ਹੋਤੀਪੁਰ, ਬੀਬੀ ਚਰਨਜੀਤ ਕੌਰ ਬਹਾਦਰਪੁਰ, ਬੀਬੀ ਹਰਦੀਪ ਕੌਰ ਰਾਏਧਰਾਨਾ, ਬਲਵੀਰ ਸਿੰਘ ਨਵਾਂਗਾਉ, ਮਿੰਦਰ ਸਿੰਘ ਸਰਪੰਚ ਹੋਤੀਪੁਰ, ਜਸਵੀਰ ਸਿੰਘ ਭਲਵਾਨ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਸਤੌਜ, ਗੁਰਸਿਮਰਤ ਸਿੰਘ ਜਖੇਪਲ, ਮਹਿਕਮ ਸਿੰਘ ਦੀਦਾਰਗੜ੍ਹ, ਸਿਮਰਜੀਤ ਸਿੰਘ ਕਾਤਰੋ, ਸੰਤ ਸੁਖਵਿੰਦਰ ਸਿੰਘ ਟਿੱਬਾ, ਗੁਰਮੀਤ ਸਿੰਘ ਧਾਲੀਵਾਲ ਬਸੀਪਠਾਨਾ, ਅਮਰੀਕ ਸਿੰਘ ਰੋਮੀ, ਅਜੀਤ ਸਿੰਘ ਮੱਕੜ, ਸੰਤ ਸਿੰਘ, ਬਹਾਦਰ ਸਿੰਘ ਰਾਏਪੁਰ ਮਾਝਰੀ, ਚਮਕੌਰ ਸਿੰਘ ਬਾਦਲਗੜ੍ਹ, ਚਮਕੌਰ ਸਿੰਘ ਮੋਰਾਂਵਾਲੀ, ਬਲਦੇਵ ਸਿੰਘ ਰੁੜਕਾ, ਕਿਸ਼ਨ ਸਿੰਘ ਸਰਪੰਚ ਬੰਗਾਵਾਲੀ, ਤਿ੍ਲੋਚਨ ਸਿੰਘ ਘੁੰਗਰਾਲੀ, ਸੁਰਿੰਦਰ ਸਿੰਘ ਆਹਲੂਵਾਲੀਆ, ਅਜੀਤ ਸਿੰਘ ਕੁਤਬਾ, ਗੁਰਪ੍ਰੀਤ ਸਿੰਘ ਮਹਿਲ ਕਲਾਂ, ਰੁਬਲ ਗਿੱਲ, ਰਵਿੰਦਰ ਸਿੰਘ, ਪ੍ਰਕਾਸ਼ ਮਲਾਣਾ, ਮਾਸਟਰ ਦਲਜੀਤ ਸਿੰਘ, ਭਗਵਾਨ ਸਿੰਘ ਢੰਡੋਲੀ, ਗੁਰਨਾਮ ਸਿੰਘ ਮੰਡਵੀ, ਜੈ ਭਗਵਾਨ ਮੰਡਵੀ, ਜੈਪਾਲ ਸੈਣੀ, ਭੀਮ ਸੈਨ ਗਰਗ ਮੂਨਕ, ਕਾਬਲ ਸਿੰਘ ਸੇਖੋਂ, ਹਰਬੰਸ ਸਿੰਘ ਸੇਖੋਂ ਹਮੀਰਗੜ੍ਹ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …