Friday, April 19, 2024

ਅੰਮ੍ਰਿਤਸਰ ਵਿਖੇ 1809 ਉਮੀਦਵਾਰਾਂ ਨੇ ਦਿੱਤੀ ਨੀਟ 2022 ਦੀ ਪ੍ਰੀਖਿਆ

ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ ਸੱਗੂ) – ਅੱਜ ਵਿਖੇ ਐਤਵਾਰ ਤਿੰਨ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਆਯੋਜਿਤ ਨੀਟ ਪ੍ਰੀਖਿਆ ‘ਚ 1809 ਵਿਦਿਆਰਥੀ ਸ਼ਾਮਲ ਹੋਏ।ਐਨ.ਟੀ.ਏ ਦੇ ਮੁੱਖ ਨਿਰਦੇਸ਼ਕ ਡਾ. ਵਿਨੀਤ ਜੋਸ਼ੀ ਅਤੇ ਨਿਰਦੇਸ਼ਕਾ (ਪ੍ਰੀਖਿਆ) ਡਾ. ਸਾਧਨਾ ਪਰਾਸ਼ਰ ਦੇ ਨਿਰਦੇਸ਼ਨ ਅਧੀਨ ਮੈਡੀਕਲ ਕਾਲਜਾਂ ਵਿੱਚ ਪ੍ਰਵੇਸ਼ ਹੇਤੂ ਨੈਸ਼ਨਲ ਅਲੀਜੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ ਪ੍ਰੀਖਿਆ) ਦਾ ਹੋਈ।ਸਿਟੀ ਕੋਆਰਡੀਨੇਟਰ ਡਾ. ਅੰਜਨਾ ਗੁਪਤਾ, ਪ੍ਰਿੰਸੀਪਲ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਅਗਵਾਈ ਹੇਠ ਸ਼ਹਿਰ ਦੇ ਤਿੰਨ ਸਕੂਲਾਂ ਵਿੱਚ ਇਸ ਪ੍ਰੀਖਿਆ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਐਨ.ਟੀ.ਏ ਵਲੋਂ ਹਰ ਸਾਲ ਮੈਡੀਕਲ ਕਾਲਜਾਂ ਵਿੱਚ ਪ੍ਰਵੇਸ਼ ਹੇਤੂ ਪ੍ਰੀਖਿਆ ਕਰਵਾਈ ਜਾਂਦੀ ਹੈ।ਇਸ ਸਾਲ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ, ਡੀ.ਏ.ਵੀ ਪਬਲਿਕ ਸਕੂਲ ਅਤੇ ਆਰਮੀ ਪਬਲਿਕ ਸਕੂਲ ਖਾਸਾ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ 1809 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ।ਪ੍ਰੀਖਿਆ ਦਾ ਸਮਾਂ ਦੁਪਹਿਰ 2:00 ਵਜੇ ਤੋਂ ਸ਼ਾਮ 5:20 ਤੱਕ ਰਿਹਾ।ਉਨਾਂ ਕਿਹਾ ਕਿ ਸ਼ਹਿਰ ਵਿੱਚ ਕੁੱਲ 1924 ਵਿਦਿਆਰਥੀ ਇਸ ਪ੍ਰੀਖਿਆ ਲਈ ਪੰਜੀਕ੍ਰਿਤ ਸਨ, ਪਰ 1809 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਅਤੇ 115 ਵਿਦਿਆਰਥੀ ਗੈਰਹਾਜ਼ਰ ਰਹੇ ।
                  ਡਾ. ਅੰਜਨਾ ਗੁਪਤਾ ਨੇ ਡਾ. ਵਿਨੀਤ ਜੋਸ਼ੀ ਅਤੇ ਡਾ. ਸਾਧਨਾ ਪਰਾਸ਼ਰ ਦਾ ਧੰਨਵਾਦ ਕੀਤਾ ਜੋ ਉਨ੍ਹਾਂ ਨੇ ਇਹ ਵਿਸ਼ੇਸ਼ ਜਿੰਮੇਦਾਰੀ ਉਨ੍ਹਾਂ ਨੂੰ ਸੌਂਪੀ।ਉਨ੍ਹਾਂ ਨੇ ਪ੍ਰਰੀਖਿਆ ਦੇ ਆਯੋਜਨ ਵਿੱਚ ਸਹਾਇਕ ਪ੍ਰਿੰਸੀਪਲਾਂ, ਅਧਿਆਪਕਾਂ, ਗੈਰ ਅਧਿਆਪਕ ਵਰਗ ਅਤੇ ਸਹਿਯੋਗੀ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …