Thursday, March 28, 2024

ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤੇ ਉਜਵਲ ਭਾਰਤ ਤਹਿਤ ਸਮਾਗਮ

ਪਠਾਨਕੋਟ, 27 ਜੁਲਾਈ (ਪੰਜਾਬ ਪੋਸਟ ਬਿਊਰੋ) – “ਉਜਵਲ ਭਾਰਤ ਉਜਵਲ ਭਵਿੱਖ ਊਰਜਾ – 2047’’ ਤਹਿਤ ਕੇਂਦਰ ਸਰਕਾਰ ਦੇ ਊਰਜਾ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ.ਐਸ.ਪੀ.ਸੀ.ਐਲ ਅਤੇ ਐਸ.ਜੇ.ਵੀ.ਐਨ.ਐਲ ਵਲੋਂ ਜਿਲਾ ਪ੍ਰਸ਼ਾਸਨ ਦੇ ਸਮਾਗਮ ਕਰਵਾਇਆ ਗਿਆ।ਕਮਨਿਊਟੀ ਹਾਲ ਸੁਜਾਨਪੁਰ ਵਿਖੇ ਹੋਏ ਸਮਾਗਮ ਦੀ ਪ੍ਰਧਾਨਗੀ ਡਿਪਟੀ ਚੀਫ ਇੰਜੀਨੀਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਕੀਤੀ।ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਮੁਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਅਮਿਤ ਮਿੰਟੂ ਹਲਕਾ ਇੰਚਾਰਜ਼ ਆਮ ਆਦਮੀ ਪਾਰਟੀ ਸੁਜਾਨਪੁਰ ਵਿਸ਼ਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਜਸਵਿੰਦਰ ਪਾਲ ਐਕਸੀਅਨ ਅਰਬਨ, ਗਗਨਦੀਪ ਭਾਸਕਰ ਐਕਸੀਅਨ ਰੂਰਲ, ਜਨਕ ਰਾਜ ਐਕਸੀਅਨ ਆਰ.ਐਸ.ਡੀ, ਸੁਸ਼ੀਲ ਕੁਮਾਰ ਐਕਸੀਅਨ ਯੂ.ਬੀ.ਡੀ.ਸੀ, ਪਲਵਿੰਦਰ ਸਿੰਘ ਐਕਸੀਅਨ ਏ.ਪੀ.ਡੀ.ਆਰ.ਪੀ ਗੁਰਦਾਸਪੁਰ, ਅਨੁਰਾਧਾ ਬਾਲੀ ਪ੍ਰਧਾਨ ਨਗਰ ਕੌਂਸਲ ਸੁਜਾਨਪੁਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ, ਜਸਵੰਤ ਸਿੰਘ ਸਲਾਰੀਆ ਜਿਲ੍ਹਾ ਸਿੱਖਿਆ ਅਫਸਰ, ਰਾਜ ਕੁਮਾਰ ਗੁਪਤਾ, ਵਿਭਾਗੀ ਕਰਮਚਾਰੀ ਪ੍ਰਿਯੰਕਾ, ਰਿਆ ਸ਼ਰਮਾ, ਹਰਸਿਮਰਨ ਕੌਰ, ਰੀਨਾ, ਕੌਂਸਲਰ ਅਸਵਨੀ ਬੰਟੀ, ਕੌਂਸਲਰ ਸਰੋਜ ਬਾਲਾ, ਸੁਰਿੰਦਰ ਮਨਹਾਸ ਉਪ ਪ੍ਰਧਾਨ ਨਗਰ ਕੌਂਸਲ ਸੁਜਾਨਪੁਰ, ਲਲਿਤ ਵਰਮਾ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
             ਮੁੱਖ ਮਹਿਮਾਨ ਵਲੋਂ ਦੀਪਕ ਰੋਸ਼ਨ ਕਰਕੇ ਸਮਾਰੋਹ ਦਾ ਸੁਭਅਰੰਭ ਕੀਤਾ ਗਿਆ।ਸਭ ਤੋਂ ਪਹਿਲਾਂ ਕਾਰਗਿਲ ਵਿਜੈ ਦਿਵਸ ਦੇ ਮੋਕੇ ਦੋ ਮਿੰਟ ਦਾ ਮੋਣ ਰੱਖ ਕੇ ਕਾਰਗਿਲ ਦੇ ਸ਼ਹੀਦ ਸੈਨਿਕਾਂ ਨੂੰ ਸਰਧਾਂਜਲੀ ਦਿੱਤੀ ਗਈ।ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਤੇ ਡਾਂਸ ਪੇਸ਼ ਕੀਤਾ।ਜਿਲ੍ਹਾ ਨੋਡਲ ਅਫਸਰ ਐਸ.ਜੇ.ਵੀ.ਐਨ.ਐਲ ਪ੍ਰਵੀਨ ਕਲਟਾ ਵਲੋਂ ਸਮਾਰੋਹ ਬਾਰੇ ਦੱਸਿਆ।ਡਿਪਟੀ ਚੀਫ ਇੰਜੀਨੀਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਪਾਵਰਕਾਮ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ‘ਤੇ ਰੋਸ਼ਨੀ ਪਾਈ।ਸਮਾਰੋਹ ਵਿੱਚ ਕਰਾਇਸਟ ਦਾ ਕਿੰਗ ਸਕੂਲ, ਸੈਂਟ ਮੈਰੀ ਸਕੂਲ, ਰਾਜਪੂਤ ਸਕੂਲ ਸੁਜਾਨਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਵਲੋਂ ਨੁਕੜ ਨਾਟਕ ਅਤੇ ਗਿੱਧਾ ਪੇਸ਼ ਕੀਤਾ ਗਿਆ।
            ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਵਿਭਾਗ ਵਲੋਂ ਇਹ ਪ੍ਰੋਗਰਾਮ ਕਰਵਾਉਣ ਦਾ ਉਦੇਸ਼ ਅਜ਼ਾਦੀ ਤੋਂ 75 ਸਾਲ ਬਾਅਦ ਹੁਣ ਤੱਕ ਵਿਭਾਗ ‘ਚ ਕੀਤੇ ਅਤੇ ਅਗਲੇ 25 ਸਾਲਾ ਵਿੱਚ ਕੀਤੇ ਜਾਣ ਵਾਲੇ ਕਾਰਜ਼ਾਂ ਬਾਰੇ ਵੀ ਜਾਗਰੂਕ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਵੀ ਚਾਹੀਦਾ ਹੈ ਕਿ ਬਿਜਲੀ ਦੀ ਬੱਚਤ ਕਰੀਏੇ।
             ਸਮਾਗਮ ਦੇ ਅੰਤ ਵਿੱਚ ਵੱਖ-ਵੱਖ ਪੇਸ਼ਕਾਰੀਆਂ ਦਿਖਾਉਣ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਅਤੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …