ਪਠਾਨਕੋਟ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਹਰਬੀਰ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ ਦੀਆਂ ਹਦਾਇਤਾਂ ਅਨੁਸਾਰ 18 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਨਵੀਂ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਲਈ ਕਮਿਸ਼ਨ ਵਲੋਂ ਤੈਅ ਕੀਤੀ ਜਾਂਦੀ ਯੋਗਤਾ ਜੋ ਕਿ ਹਰੇਕ ਸਾਲ ਦੀ 01 ਜਨਵਰੀ ਹੁੰਦੀ ਸੀ ਵਿੱਚ ਸੋਧ ਕਰਕੇ ਹੁਣ 4 ਯੋਗਤਾ ਮਿਤੀਆਂ ਕਰ ਦਿੱਤੀਆਂ ਗਈਆਂ ਹਨ। ਇਹ ਹਰੇਕ ਸਾਲ ਦੀਆਂ 04 ਤਿਮਾਹੀਆਂ ਦੇ ਹਿਸਾਬ ਨਾਲ 01 ਜਨਵਰੀ (01 ਅਕਤੂਬਰ ਤੋਂ 31 ਦਸੰਬਰ), 01 ਅਪ੍ਰੈਲ (01 ਜਨਵਰੀ ਤੋਂ 31 ਮਾਰਚ), 01 ਜੁਲਾਈ (01 ਅਪ੍ਰੈਲ ਤੋਂ 30 ਜੂਨ) ਅਤੇ 01 ਅਕਤੂਬਰ (01 ਜੁਲਾਈ ਤੋਂ 30 ਸਤੰਬਰ) ਹੋਣਗੀਆਂ। ਇਨ੍ਹਾਂ ਯੋਗਤਾ ਮਿਤੀਆਂ ਅਨੁਸਾਰ ਜਿਥੇ 18 ਸਾਲ ਉਮਰ ਪੂਰੀ ਕਰਨ ਵਾਲਾ ਯੋਗ ਬਿਨੈਕਾਰ ਆਪਣੀ ਵੋਟ ਬਨਾਉਣ ਲਈ ਅਪਲਾਈ ਕਰ ਸਕਦਾ ਹੈ ਉਥੇ 17 ਸਾਲ ਦਾ ਬਿਨੈਕਾਰ ਵੀ ਅਡਵਾਂਸ ਵਿੱਚ ਆਪਣੀ ਵੋਟ ਬਨਾਉਣ ਲਈ ਅਪਲਾਈ ਕਰ ਸਕੇਗਾ।
ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 01 ਜਨਵਰੀ 2023 ਨੂੰ ਮੁੱਖ ਰੱਖਦਿਆਂ ਹੋਇਆਂ ਨਵੀਆਂ ਵੋਟਾਂ ਬਨਾਉਣ/ਕੱਟਣ/ਸੋਧ ਕਰਨ ਦਾ ਕੰਮ 9 ਨਵੰਬਰ 2022 ਤੋਂ ਜਿਲ੍ਹਾ ਪਠਾਨਕੋਟ ਵਿਚਲੇ ਸਾਰੇ 3 ਵਿਧਾਨ ਸਭਾ ਹਲਕੇ (ਸੁਜਾਨਪੁਰ-001, ਭੋਆ-002 (ਅ.ਜ.) ਅਤੇ ਪਠਾਨਕੋਟ-003) ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।ਇਹ 8 ਦਸਬੰਰ 2022 ਤੱਕ ਚੱਲੇਗਾ।ਆਪਣੀ ਨਵੀਂ ਵੋਟ ਦੀ ਰਜਿਸ਼ਟ੍ਰੇਸ਼ਨ ਲਈ ਆਪਣੇ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਬੀ.ਐਲ.ਓ ਪਾਸ ਜਾਂ ਆਨਲਾਈਨ ਵਿਧੀ ਰਾਹੀ ਂੜਸ਼ਫ ,ੜ੍ਹਅ ੲਟਚ. ਉਪਰ ਅਪਲਾਈ ਕਰ ਸਕਣਗੇ।18 ਸਾਲ ਉਮਰ ਪੂਰੀ ਹੋ ਜਾਵੇਗੀ ਤਾਂ ਉਹਨਾਂ ਦੇ ਫਾਰਮਾਂ ਉਪਰ 04 ਯੋਗਤਾ ਮਿਤੀਆਂ ਵਿਚਲੇ ਮਹੀਨਿਆਂ ਦੇ ਅਨੁਸਾਰ ਕਾਰਵਾਈ ਸਾਰਾ ਸਾਲ ਹੀ ਹੁੰਦੀ ਰਹੇਗੀ ਅਤੇ ਸਬੰਧਤਾ ਦੀਆਂ ਨਵੀਆਂ ਵੋਟਾਂ ਬਣਦੀਆਂ ਰਹਿਣਗੀਆਂ।ਕਮਿਸ਼ਨ ਦੀ ਨਵੀਂ ਪਾਲਿਸੀ ਅਨੁਸਾਰ ਵੋਟਰ ਕਾਰਡ ਉਹਨਾਂ ਦੇ ਘਰ ਦੇ ਪਤੇ ਉਪਰ ਸਪੀਡ ਪੋਸਟ ਰਾਹੀਂ ਭੇਜ ਦਿੱਤੇ ਜਾਣਗੇ।
Check Also
ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ
ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …