Wednesday, June 7, 2023

ਚੰਗਾ ਖਾਓ, ਚੰਗਾ ਸੋਚੋ ਅਤੇ ਚੰਗਾ ਵਰਤਾਅ ਕਰੋ – ਕੈਬਨਿਟ ਮੰਤਰੀ ਨਿੱਜ਼ਰ

ਸਿਹਤ ਵਿਭਾਗ ਵਲੋਂ ਕਰਵਾਇਆ ਗਿਆ ਜਾਗਰੂਕਤਾ ਮੇਲਾ

ਅੰਮ੍ਰਿਤਸਰ, 31 ਜੁਲਾਈ (ਸੁਖਬੀਰ ਸਿੰਘ) – ਖਾਣ ਪੀਣ ਦੀਆਂ ਆਦਤਾਂ ਵਿੱਚ ਆਈ ਤਬਦੀਲੀ ਕਾਰਨ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਕਰਵਾਏ ਗਏ ਜਾਗਰੂਕਤਾ ਮੇਲੇ ਵਿੱਚ ਭਾਗ ਲੈਂਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਅੰਮ੍ਰਿਸਰੀਆਂ ਨੂੰ ਚੰਗਾ ਖਾਣ, ਚੰਗਾ ਸੋਚਣ ਅਤੇ ਆਮ ਲੋਕਾਂ ਨਾਲ ਚੰਗਾ ਵਰਤਾਓ ਕਰਨ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿਹਤ ਤੋਂ ਵੱਡਾ ਕੋਈ ਖਜਾਨਾ ਨਹੀਂ, ਪਰ ਇਹ ਤਾਂ ਹੀ ਠੀਕ ਰਹਿ ਸਕਦੀ ਹੈ ਜੇਕਰ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਹੋਣ।ਤਨ ਅਤੇ ਮਨ ਨੂੰ ਤੰਦਰੁਸਤ ਰੱਖਣ ਲਈ ਚੰਗੀ ਖੁਰਾਕ, ਚੰਗੀ ਸੈਰ, ਚੰਗੀ ਸੋਚ ਅਤੇ ਆਮ ਲੋਕਾਂ ਨਾਲ ਚੰਗਾ ਵਰਤਾਓ ਬੇਹੱਦ ਜਰੂਰੀ ਹੈ, ਤਾਂ ਹੀ ਅਸੀਂ ਖੁਸ਼ਹਾਲ ਜਿੰਦਗੀ ਜੀਅ ਸਕਦੇ ਹਾਂ।ਉਨ੍ਹਾਂ ਸਿਹਤ ਵਿਭਾਗ ਨੂੰ ਇਸ ਮੇਲੇ ਦੇ ਅਯੋਜਨ ਲਈ ਵਧਾਈ ਦਿੱਤੀ।ਦੱਸਣਯੋਗ ਹੈ ਕਿ ਵਿਭਾਗ ਵਲੋਂ ਇਸ ਮੇਲੇ ਨੂੰ ‘ਈਟ ਰਾਈਟ ਵਾਕਥਾਨ/ਮੇਲਾ’ ਦਾ ਨਾਮ ਦਿੱਤਾ ਗਿਆ ਹੈ।ਉਲੀਕੇ ਗਏ ਪ੍ਰੋਗਰਾਮ ਅਨੁਸਾਰ 31 ਸਵੇਰੇ 6:30 ਵਜੇ ਸੰਤ ਸਿੰਘ ਸੁੱਖਾ ਸਿੰਘ ਚੌਂਕ ਤੋਂ ਵਾਕਥਾਨ ਸ਼ੁਰੂ ਕੀਤੀ ਜਾਵੇਗੀ, ਜਿਸ ਨੂੰ ਸਥਾਨਕ ਸਰਕਾਰਾਂ ਮੰਤਰੀ: ਇੰਦਰਬੀਰ ਸਿੰਘ ਨਿੱਜ਼ਰ ਨੇ ਮੁੱਖ ਮਹਿਮਾਨ ਵਜੋਂ ਅਸ਼ੀਰਵਾਦ ਦੇ ਕੇ ਰਵਾਨਾ ਕੀਤਾ।
                  ਸ਼ਾਮ ਨੂੰ ਰਣਜੀਤ ਐਵੀਨਿਊ ਪਾਇਟੈਕਸ ਗਰਾਉਂਡ ਵਿਖੇ ਸਿਹਤ ਮੇਲਾ ਕਰਵਾਇਆ ਗਿਆ।ਇਸ ਵਿਚ ਮਾਹਰਾਂ ਵਲੋਂ ਖੁਰਾਕ ਅਤੇ ਸਿਹਤ ਦੇ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ ਗਈ।ਸ਼ਹਿਰ ਦੀਆਂ ਵਪਾਰਕ ਖਾਣ ਪੀਣ ਵਾਲੀਆਂ ਦੁਕਾਨਾਂ ਵਲੋਂ ਆਪਣੇ ਚੰਗੇ ਉਤਪਾਦਾਂ ਦੇ ਸਟਾਲ ਖਾਣ ਪੀਣ ਲਈ ਵੀ ਲਗਾਏ ਗਏ।ਅੰਮ੍ਰਿਤਸਰ ਵਾਸੀਆਂ ਨੇ ਉਤਸਾਹ ਨਾਲ ਇਸ ਸਿਹਤ ਮੇਲੇ ਵਿੱਚ ਭਾਗ ਲਿਆ।ਸਵੇਰ ਦੀ ਸੈਰ ਵਿੱਚ ਹੀ 300 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।ਜਿੰਨਾਂ ਵਿੱਚ ਸਹਾਇਕ ਫੂਡ ਕਮਿਸ਼ਨਰ ਰਜਿੰਦਰ ਸਿੰਘ, ਸਿਹਤ ਅਧਿਕਾਰੀ ਡਾ. ਨਵੀਨ, ਵਧੀਕ ਸਿਵਲ ਸਰਜਨ ਡਾ. ਅਮਰਜੀਤ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਹਰਕੰਵਲ ਸਿੰਘ, ਡਾ. ਹਰਦੀਪ ਕੌਰ, ਡਾ. ਰਾਘਵ ਗੁਪਤਾ, ਡਾ. ਸੁਨੀਤ ਅਤੇ ਹੋਰ ਅਧਿਕਾਰੀ ਵੀ ਹਾਜਰ ਹੋਏ।

Check Also

ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ

ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …