ਸੰਗਰੂਰ, 31 ਜੁਲਾਈ (ਜਗਸੀਰ ਲੌਂਗੋਵਾਲ) – ਅਮਰ ਸ਼ਹੀਦ ਸਰਦਾਰ ਊਧਮ ਸਿੰਘ ਦੇ 83ਵੇਂ ਸ਼ਹੀਦੀ ਦਿਹਾੜੇ `ਤੇ ਮਹਿਲਾ ਅਗਰਵਾਲ ਸਭਾ (ਰਜਿ.) ਸੁਨਾਮ ਦੀ ਪ੍ਰਧਾਨ ਮੰਜ਼ੂ ਗਰਗ ਤੇ ਜਨਰਲ ਸਕੱਤਰ ਹੈਪੀ ਜੈਨ ਦੀ ਅਗਵਾਈ `ਚ ਸ਼ਹੀਦ ਊਧਮ ਸਿੰਘ ਦੇ ਜਨਮ ਸਥਾਨ `ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਪੰਜਾਬ ਮਹਿਲਾ ਅਗਰਵਾਲ (ਰਜਿ.) ਪ੍ਰਧਾਨ ਤੇ ਸਾਬਕਾ ਨਗਰ ਕੌਂਸਲਰ ਰੇਵਾ ਛਾਹੜੀਆ ਨੇ ਇਸ ਸਮੇਂ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਆਜ਼ਾਦੀ ਮਿਲੀ ਹੈ, ਜਿਸ ਨੂੰ ਅਸੀਂ ਆਪਣੀਆਂ ਜ਼ਾਨਾਂ ਕੁਰਬਾਨ ਕਰਕੇ ਹਮੇਸ਼ਾਂ ਕਾਇਮ ਰੱਖਾਂਗੇ।ਇਸ ਮੌਕੇ ਇੰਦਰਾ ਬਾਂਸਲ, ਸੀਮਾ ਗਰਗ, ਗੀਤਾਂਜਲੀ ਮੋਦੀ, ਸੀਮਾ ਜਿੰਦਲ, ਨਿਸ਼ਮਾ ਕਾਂਸਲ, ਵਿਮਲ ਜੈਨ ਆਦਿ ਹਾਜ਼ਰ ਸਨ।
Check Also
ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ
ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …