Friday, March 29, 2024

ਖਾਲਸਾ ਕਾਲਜ ਗਰਲਜ਼ ਸੀਨੀ: ਸੈਕੰ: ਸਕੂਲ ਦੀਆਂ ਕੈਡਿਟਾਂ ਦੀ ਜੂਨੀਅਰ ਵਿੰਗ ’ਚ ਚੋਣ

ਅੰਮ੍ਰਿਤਸਰ, 1 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 24 ਪੰਜਾਬ ਬਟਾਲੀਅਨ ਆਰਮੀ ਵਿੰਗ ਐਨ.ਸੀ.ਸੀ ਕੈਡਿਟਾਂ ਦੀ ਚੋਣ ਕੀਤੀ ਗਈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ 24 ਪੰਜਾਬ ਬਟਾਲੀਅਨ ਆਰਮੀ ਵਲੋਂ ਸਕੂਲ ਨੂੰ 100 ਸੀਟਾਂ ਰਾਖਵੀਆਂ ਦਿੱਤੀਆ ਗਈਆਂ ਹਨ।ਇਸ ਸਾਲ 2022-23 ਲਈ 50 ਸੀਟਾਂ ਦੀ ਚੋਣ ਆਰਮੀ ਅਧਿਕਾਰੀ ਸੂਬੇਦਾਰ ਕੁਲਦੀਪ ਸਿੰਘ ਅਤੇ ਹਵਲਦਾਰ ਅਮਨਦੀਪ ਸਿੰਘ ਵਲੋਂ ਕੀਤੀ ਗਈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਡਰਿਲ ਟੈਰਨਿੰਗ, ਵੈਪਨ ਟੈਰਨਿੰਗ ਅਤੇ ਹੋਰ ਆਰਮੀ ਨਾਲ ਸਬੰਧਿਤ ਗਤੀਵਿਧੀਆਂ ਬਾਰੇ ਸਿਖਲਾਈ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਐਨ.ਸੀ.ਸੀ ਦਾਖਲੇ ਸਬੰਧੀ ਸਕੂਲ ਦੀਆਂ ਵਿਦਿਆਰਥਣਾਂ ’ਚ ਉਤਸ਼ਾਹ ਵੇਖਿਆ ਗਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …