ਸਮਰਾਲਾ, 8 ਅਗਸਤ (ਇੰਦਰਜੀਤ ਸਿੰਘ ਕੰਗ) – ‘ਖ਼ੂਨਦਾਨ ਜੀਵਨ ਦਾਨ’ ਇੱਕ ਮਹਾਂਦਾਨ’ ਦੀ ਪ੍ਰਤੱਖ ਮਿਸਾਲ ਸਮਰਾਲਾ ਇਲਾਕੇ ਦੇ ਉਘੇ ਸਮਾਜਸੇਵੀ ਦੀਪ ਦਿਲਬਰ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 75ਵੀਂ ਵਾਰ ਖ਼ੂਨਦਾਨ ਕਰਕੇ ਪੇਸ਼ ਕੀਤੀ ਹੈ।ਬੀਤੇ ਦਿਨੀਂ ਸੰਤ ਬਾਬਾ ਪਿਆਰਾ ਸਿੰਘ ਜੀ ਦੀ ਬਰਸੀ ਮੌਕੇ ਝਾੜ ਸਾਹਿਬ ਵਿਖੇ ਲੱਗੇ ਵਿਸ਼ਾਲ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨ ਕਰਨ ਪਹੁੰਚੇ ਦੀਪ ਦਿਲਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਈ ਵੀ ਤੰਦਰੁਸਤ ਆਦਮੀ ਜਿਸ ਦੀ ਉਮਰ 18 ਤੋਂ 60 ਸਾਲ ਦੇ ਦਰਮਿਆਨ ਹੈ।ਉਹ ਸਾਲ ਵਿੱਚ ਤਿੰਨ ਜਾਂ ਚਾਰ ਵਾਰ ਵੀ ਖ਼ੂਨਦਾਨ ਕਰ ਸਕਦਾ ਹੈ।ਜਿਸ ਨਾਲ ਖ਼ੂਨ ਨਾਲ਼ ਦੂਜਿਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਦੀਪ ਦਿਲਬਰ ਦੀ ਆਪਣੀ ਜਥੇਬੰਦੀ ਅਸੀਮ ਯੂਥ ਵੈਲਫੇਅਰ ਕਲੱਬ ਕੋਟਾਲਾ ਨੇ ਕੈਂਪ ਵਿੱਚ ਹਿੱਸਾ ਲਿਆ।ਇਹ ਜਥੇਬੰਦੀ ਹਰ ਸਾਲ ਦੀਪ ਦਿਲਬਰ, ਸੰਤੋਖ ਸਿੰਘ ਕੋਟਾਲਾ ਅਤੇ ਹੋਰ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ਼ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਆਪਣੇ ਪਿੰਡ ਵਿਖੇ ਵੀ ਖ਼ੂਨਦਾਨ ਕੈਂਪ ਲਗਾਉਂਦੀ ਹੈ।
Check Also
ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ
ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …