Tuesday, June 6, 2023

ਮੋਹਾਲੀ ‘ਚ ਹੋਵੇਗੀ ਅਗਲੀ ਰੋਲਰ ਸਕੇਟਿੰਗ ਸਟੇਟ ਚੈਂਪੀਅਨਸ਼ਿਪ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਰੋਲਰ ਸਕੇਟਿੰਗ ਐਸੋਸੀਏਸਨ (ਰਜਿ.) ਪੀ.ਆਰ.ਐਸ.ਏ ਦੀ ਸਾਲਾਨਾ ਮੀਟਿੰਗ ਪਟਿਆਲਾ ਵਿਖੇ ਹੋਈ।ਜਿਸ ਵਿੱਚ 17 ਜਿਲ੍ਹਿਆਂ ਦੇ ਮੈਂਬਰਾਂ ਨੇ ਭਾਗ ਲਿਆ।ਪੰਜਾਬ ਰਾਜ ਟੀਮ ਦੀਆਂ ਵੱਖ-ਵੱਖ ਟੂਰਨਾਮੈਂਟਾਂ ਵਿੱਚ ਪ੍ਰਾਪਤੀਆਂ ਦੇ ਵੇਰਵੇ ਜਨਰਲ ਸਕੱਤਰ ਪੀ.ਆਰ.ਐਸ.ਏ ਐਡਵੋਕੇਟ ਸਿਮਰਨਜੀਤ ਸਿੰਘ ਸੱਗੂ ਇਸ ਮੀਟਿੰਗ ‘ਚ ਰੋਲਰ ਸਕੇਟਿੰਗ ਦੀ ਖੇਡ ਦੇ ਵਿਕਾਸ ਲਈ ਅਗਲੀ ਵਿਉਂਤਬੰਦੀ ਬਾਰੇ ਵੀ ਚਰਚਾ ਕੀਤੀ ਗਈ।ਐਸ.ਐਸ ਸੱਗੂ ਨੇ ਹਾਊਸ ਨੂੰ ਦੱਸਿਆ ਕਿ ਅਗਲੀ ਸਟੇਟ ਚੈਂਪੀਅਨਸ਼ਿਪ ਜਿਲ੍ਹਾ ਐਸ.ਏ.ਐਸ.ਨਗਰ (ਮੁਹਾਲੀ) ਨੂੰ ਅਲਾਟ ਕੀਤੀ ਗਈ ਹੈ, ਜੋ ਸਤੰਬਰ ਮਹੀਨੇ ਜਿਲ੍ਹਾ ਮੁਹਾਲੀ ਵਿੱਚ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਯੁਨਾਈਟਿਡ ਰੋਲਰ ਸਕੇਟਿੰਗ ਕਲੱਬ ਢੇਲਪੁਰ ਵਿਖੇ 28-30 ਸਤੰਬਰ ਤੱਕ ਹੋਰ ਸਮਾਗਮ ਕਰਵਾਏ ਜਾਣਗੇ।
ਇਸ ਮੌਕੇ ਪੀ.ਆਰ.ਐਸ.ਏ ਦੇ ਮੈਂਬਰਟੀ.ਬੀ.ਐਸ ਗਿੱਲ, ਰਾਮ ਸਿੰਘ, ਆਰ.ਸੀ ਘਈ, ਸੁਰਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

Check Also

ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ

ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …