Friday, March 29, 2024

ਕੇਦਰੀ ਪੰਜਾਬੀ ਲੇਖਕ ਸਭਾ ਵਲੋਂ ਸ਼ਾਇਰ ਦੇਵ ਦਰਦ ਤੇ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ‘ਚ ਭਾਸ਼ਾ ਕਨਵੈਨਸ਼ਨ

“ਉਚੇਰੀ ਸਿੱਖਿਆ ਅਤੇ ਮਾਤ ਭਾਸ਼ਾ” ਵਿਸ਼ੇ `ਤੇ ਵਿਦਵਾਨਾਂ ਕੀਤੀ ਭਰਵੀਂ ਵਿਚਾਰ ਚਰਚਾ

ਅੰਮ੍ਰਿਤਸਰ, 8 ਅਗਸਤ (ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਅਰੰਭੀ ਭਾਸ਼ਾ ਕਨਵੈਨਸ਼ਨਾਂ ਦੀ ਲੜੀ ਤਹਿਤ ਮਾਝੇ ਖੇਤਰ ਦੀਆਂ ਸਮੁੱਚੀਆਂ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਮਾਝਾ ਜ਼ੋਨ ਦੀ ਭਾਸ਼ਾ ਕਨਵੈਨਸ਼ਨ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਵਾਈ ਗਈ।ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਇਸ ਭਾਸ਼ਾ ਕਨਵੈਨਸ਼ਨ ਵਿੱਚ ਵਿਦਵਾਨਾਂ ਨੇ ਸਾਂਝੇ ਤੌਰ ‘ਤੇ ਰਾਏ ਉਸਾਰੀ ਕਿ ਜਿਸ ਭਾਸ਼ਾ ਵਿਚ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ, ਉਸ ਭਾਸ਼ਾ ਵਿਚ ਪੜਾਇਆ ਵੀ ਜਾ ਸਕਦਾ ਹੈ।
                ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਈ ਇਸ ਭਾਸ਼ਾ ਕਨਵੈਨਸ਼ਨ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਸਮਾਗਮ ਨੂੰ ਤਰਤੀਬ ਦਿੱਤੀ, ਜਦਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਕੀਤੀ।
“ਉਚੇਰੀ ਸਿੱਖਿਆ ਅਤੇ ਮਾਤ ਭਾਸ਼ਾ” ਵਿਸ਼ੇ ‘ਤੇ ਗੱਲ ਕਰਦਿਆਂ ਪੰਜਾਬੀ ਵਿਦਵਾਨ ਡਾ. ਪਰਮਿੰਦਰ, ਡਾ. ਸਰਬਜੀਤ ਛੀਨਾ, ਡਾ. ਹਰਜਿੰਦਰ ਅਟਵਾਲ, ਸੁਸ਼ੀਲ ਦੁਸਾਂਝ, ਡਾ. ਸਿਆਮ ਸੁੰਦਰ ਦੀਪਤੀ, ਪ੍ਰਿੰ. ਡਾ. ਸੁਖਬੀਰ ਕੌਰ ਮਾਹਲ, ਡਾ. ਸੀਮਾ ਗਰੇਵਾਲ, ਡਾ. ਮੋਹਨ, ਡਾ. ਭੁਪਿੰਦਰ ਸਿੰਘ ਫੇਰੂਮਾਨ, ਮੱਖਣ ਕੁਹਾੜ, ਸੁਲੱਖਣ ਸਰਹੱਦੀ, ਐਡਵੋਕੇਟ ਵਿਸ਼ਾਲ ਸ਼ਰਮਾ ਅਤੇ ਸੁਰਿੰਦਰ ਸੁੰਨੜ ਆਦਿ ਨੇ ਉਚੇਰੀ ਸਿੱਖਿਆ ਦੇ ਹਵਾਲੇ ਨਾਲ ਕਿਹਾ ਕਿ ਸਾਇੰਸ, ਇਕਨਾਮਿਕਸ, ਕਨੂੰਨ ਅਤੇ ਤਕਨੀਕੀ ਸਿੱਖਿਆ ਵਰਗੇ ਵਿਸ਼ਿਆਂ ਦੀ ਪੜ੍ਹਾਈ ਮਾਤ ਭਾਸ਼ਾ ਵਿੱਚ ਕਰਨ ਲਈ ਸਰਕਾਰਾਂ ਨੂੰ ਪੜ੍ਹਣ ਸਮੱਗਰੀ ਦਾ ਬੰਦੋਬਸਤ ਪਹਿਲ ਦੇ ਆਧਾਰ ‘ਤੇ ਕਰਨਾ ਚਾਹੀਦਾ ਹੈ।ਉਹਨਾਂ ਇਹ ਵੀ ਕਿਹਾ ਕਿ ਸਰਕਾਰਾਂ ਨੂੰ ਸਿੱਖਿਆ ਨੀਤੀ ਤੇ ਵਾਰ-ਵਾਰ ਤਜਰਬੇ ਕਰਨ ਦੀ ਬਜ਼ਾਏ ਮਾਤ ਭਾਸ਼ਾ ਨੂੰ ਰੁਜ਼ਗਾਰ ਮੁਖੀ ਬਣਾਉਣ ਲਈ ਵਸੀਲੇ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਆਪਣੇ ਸੂਬੇ ਵਿਚ ਹੀ ਰੋਜ਼ੀ ਰੋਟੀ ਕਮਾ ਸਕੇ।
               ਪ੍ਰਧਾਨਗੀ ਭਾਸ਼ਣ ਦੇਂਦਿਆਂ ਡਾ. ਲਖਵਿੰਦਰ ਜੌਹਲ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਇਸੇ ਤਰਜ਼ ‘ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੀ ਪੰਜਾਬੀ ਵਿਦਵਾਨਾਂ ਕੋਲੋਂ ਮੈਡੀਕਲ ਸਾਇੰਸ ਦੇ ਸਬਦਾਂ ਦਾ ਪੰਜਾਬੀਕਰਣ ਕਰਵਾ ਰਹੀ ਹੈ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਵਰਗਸ ਸਲਾਮਤ ਅਤੇ ਮੈਂਬਰ ਕਾਰਜਕਾਰਨੀ ਸ਼ੈਲਿੰਦਰਜੀਤ ਰਾਜਨ ਨੇ ਸਭ ਦਾ ਧੰਨਵਾਦ ਕੀਤਾ।
               ਇਸ ਸਮੇਂ ਪ੍ਰਿੰ. ਅੰਕਿਤ ਸਹਿਦੇਵ, ਹਰਜੀਤ ਸੰਧੂ, ਸੁਮੀਤ ਸਿੰਘ, ਪ੍ਰਤੀਕ ਸਹਿਦੇਵ, ਗੁਰਮੀਤ ਬਾਜਵਾ, ਪ੍ਰਿ. ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੋਰਾਇਆ, ਡਾ. ਪਰਮਜੀਤ ਸਿੰਘ ਬਾਠ, ਹਰਭਜਨ ਖੇਮਕਰਨੀ, ਮੋਹਿਤ ਸਹਿਦੇਵ, ਕੋਮਲ ਸਹਿਦੇਵ, ਮੱਖਣ ਭੈਣੀਵਾਲਾ, ਰਜਿੰਦਰ ਰਿਖੀ, ਨਵਜੋਤ ਭੁੱਲਰ, ਵਜੀਰ ਸਿੰਘ ਰੰਧਾਵਾ, ਗੁਰਪ੍ਰੀਤ ਰੰਗੀਲਪੁਰ, ਕਰਮ ਸਿੰਘ ਹੁੰਦਲ, ਬਰਕਤ ਵੋਹਰਾ, ਅਮ੍ਰਿਤ ਲਾਲ ਮੰਨਣ, ਗੁਰਜੀਤ ਕੌਰ ਅਜਨਾਲਾ, ਬਲਜਦਰ ਮਾਂਗਟ, ਵਿਜੇ ਅਗਨੀਹੋਤਰੀ, ਸੁਖਵੰਤ ਚੇਤਨਪੁਰੀ, ਸੁੱਚਾ ਸਿੰਘ ਪਸਨਾਵਾਲ, ਗੁਲਜ਼ਾਰ ਸਿੰਘ ਖੇੜਾ, ਅਵਤਾਰ ਸਿੰਘ ਗੋਇੰਦਵਾਲ, ਪਰਤਾਪ ਕਠਾਣੀਆ, ਭਗਤ ਨਾਰਾਇਣ, ਓਮ ਪ੍ਰਕਾਸ਼ ਭਗਤ, ਜਾਨੂੰ ਰਾਜ ਕੁਮਾਰ ਰਾਜ, ਡਾ. ਜਿੰਦਰ, ਪਰਮਜੀਤ ਕੌਰ, ਪੂਨਮ ਸ਼ਰਮਾ, ਮੀਨਾਕਸ਼ੀ ਅਤੇ ਗੀਤਾ ਭਗਤ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਹਿਤਕਾਰ ਅਤੇ ਅਧਿਆਪਕ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …