ਅੰਮ੍ਰਿਤਸਰ, 8 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬ ਰਾਜ ਵਿੱਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਕਾਲਜ਼ਾਂ ਵਿੱਚ ਦਾਖਲੇ ਲਈ ਰਾਜ ਪੱਧਰੀ ਬੀ.ਐਡ ਕਾਮਨ ਐਂਟਰੈਂਸ ਟੈਸਟ ਦਾ ਨਤੀਜ਼ਾ ਐਲਾਨ ਦਿੱਤਾ ਹੈ।ਕਾਮਨ ਐਂਟਰੈਂਸ ਟੈਸਟ ਵਿੱਚ ਕੁੱਲ 12981 ਉਮੀਦਵਾਰਾਂ ਵਿਚੋਂ 12911 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰਕੇ ਦਾਖਲਾ ਯੋਗਤਾ ਹਾਸਲ ਕੀਤੀ ਹੈ।ਕੁੱਲ 11 ਉਮੀਦਵਾਰਾਂ ਦੀ ਓ.ਐਮ.ਆਰ ਸ਼ੀਟ ‘ਚ ਕੁੱਝ ਮੁਸ਼ਕਲ ਹੋਣ ਕਾਰਨ ਨਤੀਜਾ ਘੋਸ਼ਿਤ ਨਹੀਂ ਕੀਤਾ ਜਾ ਸਕਿਆ।ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਬੀ.ਐਡ ਕਾਮਨ ਪ੍ਰਵੇਸ਼ ਪ੍ਰੀਖਿਆ ਅਤੇ ਕੇਂਦਰੀਕ੍ਰਿਤ ਕਾਉਂਸਲਿੰਗ ਦੀ ਸੂਚਨਾ ਅਨੁਸਾਰ ਜਨਰਲ ਸ਼਼੍ਰੇਣੀ ਦੇ ਉਮੀਦਵਾਰਾਂ ਲਈ ਯੋਗਤਾ ਦੇ ਅੰਕ 25% (150 ਵਿਚੋਂ 38 ਅੰਕ), ਅਤੇ ਐਸ.ਸੀ ਲਈ ਅਤੇ ਐਸ.ਟੀ ਵਰਗ ਦੇ ਉਮੀਦਵਾਰਾਂ ਲਈ 20% (150 ਵਿੱਚੋਂ 30 ਅੰਕ) ਸਨ।ਵਿਦਿਆਰਥੀ ਰੈਫਰੈਂਸ ਐਪਲੀਕੇਸ਼ਨ ਆਈ.ਡੀ ਦੇ ਨਾਲ ਪੋਰਟਲ `ਤੇ ਆਪਣੇ ਨਤੀਜ਼ੇ ਡਾਊਨਲੋਡ ਕਰ ਸਕਦੇ ਹਨ।
ਕੁੱਲ 12981 ਉਮੀਦਵਾਰਾਂ ਵਿੱਚੋਂ 1850 ਪੁਰਸ਼ ਅਤੇ 11131 ਮਹਿਲਾ ਉਮੀਦਵਾਰ ਹਨ। ਕੁੱਲ 1850 ਪੁਰਸ਼ ਉਮੀਦਵਾਰਾਂ ਵਿਚੋਂ, 1847 ਪੁਰਸ਼ ਉਮੀਦਵਾਰਾਂ ਨੇ ਪ੍ਰੀਖਿਆ ਲਈ ਯੋਗਤਾ ਪੂਰੀ ਕੀਤੀ ਅਤੇ ਕੁੱਲ 11131 ਮਹਿਲਾ ਉਮੀਦਵਾਰਾਂ ਵਿਚੋਂ 11064 ਮਹਿਲਾ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ।
ਨਾਹਾ ਭੱਟ (ਰੋਲ ਨੰਬਰ 21982) ਨੇ 150 ਵਿਚੋਂ 127 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ `ਤੇ ਰਹੇ, ਏਕਤਾ ਝਾਅ (21980), ਜਸਲੀਨ ਕੌਰ (18477), ਗਾਰਗੀ ਮਿਸ਼ਰਾ (25650) ਅਤੇ ਅਰਸ਼ਦੀਪ ਧੁੰਨਾ (21417) 122, 121, 120, ਅਤੇ 119 ਕ੍ਰਮਵਾਰ ਅੰਕਾਂ ਨਾਲ ਟਾਪ ਪੰਜ ਉਮੀਦਵਾਰ ਐਲਾਨੇ ਗਏ ਹਨ।ਕੁਆਲੀਫਾਈਡ ਉਮੀਦਵਾਰਾਂ ਦੀ ਸਿਖਰਲੀ ਦਸ ਸੂਚੀ ਵਿੱਚ ਸਿਰਫ਼ ਇੱਕ ਪੁਰਸ਼ ਉਮੀਦਵਾਰ ਪ੍ਰਿੰਸ (12752) ਜੋ 150 ਵਿਚੋਂ 117 ਸਕੋਰ ਪ੍ਰਾਪਤ ਕਰਕੇ 9ਵੇਂ ਸਥਾਨ `ਤੇ ਹੈ।
ਕੋ-ਆਰਡੀਨੇਟਰ ਪ੍ਰੋ ਅਮਿਤ ਕੌਟਸ ਨੇ ਨਤੀਜਾ ਐਲਾਨਦੇ ਹੋਏ ਯੋਗ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ 11 ਉਮੀਦਵਾਰਾਂ ਨੂੰ ਬੇਨਤੀ ਕੀਤੀ ਜਿਨ੍ਹਾਂ ਦੇ ਨਤੀਜ਼ੇ ਅਜੇ ਨਹੀਂ ਨਿਕਲ ਸਕੇ ਹਨ, ਕਿ ਉਹ ਜਲਦ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਤਾਂ ਜੋ ਨਤੀਜੇ ਘੋਸ਼ਿਤ ਕੀਤੇ ਜਾ ਸਕਣ। ਇਸ ਤੋਂ ਇਲਾਵਾ, ਉਮੀਦਵਾਰਾਂ ਅਤੇ ਸੰਸਥਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬੀ.ਐੱਡ ਕੋਰਸ ਵਿਚ ਦਾਖਲੇ ਲਈ ਕੇਂਦਰੀਕ੍ਰਿਤ ਕਾਉਂਸਲਿੰਗ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਦੀ ਪ੍ਰਕਿਰਿਆ ਬਾਰੇ ਅਪਡੇਟਾਂ ਲਈ ਨਿਯਮਿਤ ਤੌਰ `ਤੇ ਦਾਖਲਾ ਸਾਈਟ <http://punjabbedadmissions.org/> ਚੈਕ ਕਰਦੇ ਰਹਿਣ ਜਾਣ।
Check Also
ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ
ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …