Friday, March 29, 2024

ਕੈਬਨਿਟ ਮੰਤਰੀ ਧਾਲੀਵਾਲ ਦੀ ਅਗਵਾਈ ‘ਚ ਅਜਨਾਲਾ ਵਿਖੇ ਕੱਢੀ ਗਈ ਵਿਸ਼ਾਲ ਤਿਰੰਗਾ ਰੈਲੀ

ਸੈਲਫ ਹੈਲਪ ਗਰੁੱਪਾਂ ਨੂੰ 27 ਲੱਖ ਰੁਪਏ ਦੇ ਵੰਡੇ ਚੈਕ

ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਹਰ ਘਰ ਤਿਰੰਗਾ ਮੁਹਿੰਮ ਤਹਿਤ ਇਕ ਵਿਸ਼ਾਲ ਤਿਰੰਗਾ ਰੈਲੀ ਅਜਨਾਲਾ ਵਿਖੇ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ।
                       ਧਾਲੀਵਾਲ ਨੇ ਇਸ ਸਮੇਂ ਕਿਹਾ ਕਿ ਇਹ ਤਿਰੰਗਾ ਸਾਨੂੰ ਸ਼ਹੀਦਾਂ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ ਅਤੇ ਦੇਸ਼ ਭਗਤਾਂ ਦੀ ਸ਼ਹੀਦੀ ਦੀ ਬਦੌਲਤ ਹੀ ਅਸੀਂ ਸਾਰੇ ਆਜ਼ਾਦੀ ਦਾ ਨਿੱਘ ਮਾਨ ਰਹੇ ਹਾਂ।ਉਨਾਂ ਅਪੀਲ ਕਰਦਿਆਂ ਕਿਹਾ ਕਿ ਹਰੇਕ ਨਾਗਰਿਕ ਨੂੰ 15 ਅਗਸਤ ਤੱਕ ਆਪਣੇ ਘਰਾਂ ’ਤੇ ਤਿਰੰਗਾ ਝੰਡਾ ਜ਼ਰੂਰ ਲਹਿਰਾਉਣਾ ਚਾਹੀਦਾ ਹੈ, ਕਿਉਂਕਿ ਇਹ ਸਾਡੀ ਸ਼ਾਨ ਦਾ ਪ੍ਰਤੀਕ ਹੈ ਅਤੇ ਇਸਨੂੰ ਹਾਸਿਲ ਕਰਨ ਲਈ ਸ਼ਹੀਦਾਂ ਨੇ ਕਈ ਕੁਰਬਾਨੀਆਂ ਦਿੱਤੀਆਂ ਹਨ।
                   ਧਾਲੀਵਾਲ ਨੇ ਤਿਰੰਗਾ ਯਾਤਰਾ ਰੈਲੀ ਦੀ ਅਗਵਾਈ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਅਤੇ ਹੱਸ ਹੱਸ ਕੇ ਫਾਂਸੀ ਦੇ ਫੰਦਿਆਂ ਨੂੰ ਚੂੰਮਿਆਂ ਹੈ। ਉਨਾਂ ਕਿਹਾ ਕਿ ਅੱਜ ਇਸ ਤਿਰੰਗਾ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੀ ਆਜ਼ਾਦੀ, ਤਿਰੰਗੇ ਦੀ ਸ਼ਾਨ ਪ੍ਰਤੀ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ ਅੱਜ ਪੂਰਾ ਦੇਸ਼ ਆਜ਼ਾਦੀ ਦੀ 75ਵਾਂ ਵਰ੍ਹੇਗੰਢ ਬੜੇ ਖੁਸ਼ੀ ਨਾਲ ਮਨਾ ਰਿਹਾ ਹੈ।
                 ਪੰਚਾਇਤ ਮੰਤਰੀ ਵਲੋਂ ਐਸ.ਡੀ.ਐਮ ਦਫ਼ਤਰ ਅਜਨਾਲਾ ਵਿਖੇ ਪੌਦੇ ਵੀ ਲਗਾਏ ਗਏ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਜੀਵਨ ਵਿੱਚ ਘੱਟੋ ਘੱਟ ਦੌ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ।ਉਨਾਂ ਕਿਹਾ ਕਿ ਵਾਤਾਵਰਨ ਦੇ ਨਾਲ ਨਾਲ ਸਾਨੂੰ ਆਪਣੀ ਪਾਣੀ ਦੀ ਵੀ ਬਚਤ ਜ਼ਰੂਰ ਕਰਨੀ ਚਾਹੀਦੀ ਹੈ।ਧਾਲੀਵਾਲ ਵਲੋਂ ਅਜਨਾਲਾ ਬਲਾਕ ਦੇ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਨੂੰ 27 ਲੱਖ ਰੁਪਏ ਦੇ ਚੈਕ ਵੀ ਵੰਡੇ ਗਏ।
                ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਐਸ.ਐਸ.ਪੀ ਸਵਪਨ ਸ਼ਰਮਾ, ਐਸ.ਡੀ.ਐਮ ਅਮਨਪ੍ਰੀਤ ਸਿੰਘ, ਕਮਾਂਡੈਂਟ ਪ੍ਰਿਤਪਾਲ ਸਿੰਘ ਭੱਟੀ, ਮੈਡਮ ਸੀਮਾ ਸੋਢੀ, ਬਲਦੇਵ ਸਿੰਘ ਬੱਬੂ, ਗੁਰਜੰਟ ਸਿੰਘ ਸੋਹੀ, ਸੀਨੀਅਰ ਮੱਛੀ ਪਾਲਣ ਅਫ਼ਸਰ ਗੁਰਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …