Friday, March 29, 2024

ਸਮਰਾਲਾ ’ਚ ਐਨ.ਸੀ.ਸੀ ਕੈਡਿਟਾਂ ਨੇ 75ਵਾਂ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ

ਸਮਰਾਲਾ, 16 ਅਗਸਤ (ਇੰਦਰਜੀਤ ਸਿੰਘ ਕੰਗ) – ਕਮਾਂਡਿੰਗ ਅਫ਼ਸਰ ਕਰਨਲ ਕੇ.ਐਸ ਕੌਂਡਲ ਅਤੇ ਸੂਬੇਦਾਰ ਮੇਜਰ ਜਸਵੀਰ ਸਿੰਘ 19 ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੀ ਕਮਾਂਡ ਅਧੀਨ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ (ਲ) ਸਮਰਾਲਾ ਵਿਖੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਅਤੇ ਸਰਕਾਰੀ ਆਈ.ਟੀ.ਆਈ ਸਮਰਾਲਾ ਵਿਖੇ ਲੈਫ਼: ਤਨਵੀਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੇ ਐਨ.ਸੀ.ਸੀ ਸਬ ਯੂਨਿਟਾਂ ਦੇ ਕੈਡਿਟਾਂ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਬੜੇ ਹੀ ਚਾਵਾਂ ਅਤੇ ਧੂਮ-ਧਾਮ ਨਾਲ ਮਨਾਇਆ ਗਿਆ।ਲੈਫ਼: ਜਤਿੰਦਰ ਕੁਮਾਰ ਨੇ ਦੱਸਿਆ ਕਿ ਸਵੇਰ ਦੇ ਸਮੇਂ ਪਹਿਲਾਂ ਸਕੂਲ ਵਿੱਚ ਤਿਰੰਗਾ ਝੰਡਾ ਪ੍ਰਿੰਸੀਪਲ ਸੁਮਨ ਲਤਾ, ਲੈਫ਼: ਜਤਿੰਦਰ ਕੁਮਾਰ ਅਤੇ ਵਿਨੋਦ ਰਾਵਲ ਵਲੋਂ ਸਾਂਝੇ ਤੌਰ ’ਤੇ ਲਹਿਰਾਇਆ ਗਿਆ।ਇਨ੍ਹਾਂ ਵਲੋਂ ਅਤੇ ਸੀਨੀਅਰ ਤੇ ਜੂਨੀਅਰ ਡਵੀਜ਼ਨ (ਆਰਮੀਵਿੰਗ ਤੇ ਏਅਰ ਵਿੰਗ) ਦੇ ਐਨ.ਸੀ.ਸੀ ਕੈਡਿਟਾਂ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਵੀ ਦਿੱਤੀ ਗਈ ਅਤੇ ਕੈਡਿਟਾਂ ਵੱਲੋਂ ਦੇਸ਼ ਭਗਤੀ ਨਾਲ ਸਬੰਧਿਤ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਉਪਰੰਤ ਦੋਨੋਂ ਸਰਕਾਰੀ ਸੰਸਥਾਵਾਂ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਨਵੀਂ ਅਨਾਜ ਮੰਡੀ ਸਮਰਾਲਾ ਵਿਖੇ ਤਹਿਸੀਲ ਪੱਧਰੀ ਮਨਾਏ ਜਾ ਰਹੇ 75ਵੇਂ ਆਜ਼ਾਦੀ ਦਿਵਸ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਸਮਰਾਲਾ ਦੇ ਐਸ.ਡੀ.ਐਮ. ਕੁਲਦੀਪ ਬਾਵਾ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਬਾਅਦ ਵਿੱਚ ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕਰਦੇ ਹੋਏ ਤਿਰੰਗੇ ਝੰਡੇ ਨੂੰ ਸਲਾਮੀ ਵੀ ਦਿੱਤੀ ਗਈ।ਪਰੇਡ ਕਮਾਂਡਰ ਵਜੋਂ ਅੰਡਰ ਅਫ਼ਸਰ ਦੀ ਡਿਊਟੀ ਸਮਰਾਲਾ ਸਕੂਲ ਦੇ ਗੁਰਪ੍ਰੀਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ।ਇਸ ਪਰੇਡ ਵਿੱਚ ਸਕੂਲ ਦੀ ਸ਼ਾਨਦਾਰ ਬੈਂਡ ਪਾਰਟੀ ਸਮੇਤ ਕੁੱਲ 90 ਐਨ.ਸੀ.ਸੀ ਕੈਡਿਟਾਂ ਨੇ ਭਾਗ ਲਿਆ।ਸਕੂਲ ਤੇ ਤਹਿਸੀਲ ਪੱਧਰੀ ਸਮਾਗਮ ਦੌਰਾਨ ਹੌਲਦਾਰ ਲਖਵੀਰ ਸਿੰਘ ਜੱਸਲ ਵੀ 19 ਪੰਜਾਬ ਬਟਾਲੀਅਨ ਤੋਂ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ।
                 ਇਸ ਮੌਕੇ ਸਕੂਲ ਦੇ ਐਨ.ਸੀ.ਸੀ ਪ੍ਰੋਗਰਾਮ ਅਫ਼ਸਰ ਰਾਜੀਵ ਰਤਨ, ਸਕੂਲ ਦੇ ਗਾਈਡੈਂਸ ਕਾਊਂਸਲਰ ਸਰਬਜੀਤ ਸਿੰਘ ਤੂਰ, ਸਕੂਲ ਸਟਾਫ਼ ਅਤੇ ਕੈਡਿਟਾਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …