Thursday, March 28, 2024

ਗੋਲਡਨ ਐਰੋ ਡਿਵਿਜ਼ਨ ਨੇ ਭਾਰਤ ਦੇ ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ਸਬੰਧੀ ਸਮਾਗਮ

ਫਿਰੋਜ਼ਪੁਰ, 16 ਅਗਸਤ (ਪੰਜਾਬ ਪੋਸਟ ਬਿਊਰੋ) – 76ਵੇਂ ਸੁਤੰਤਰਤਾ ਦਿਵਸ ਦੇ ਮੌਕੇ `ਤੇ ਸਾਡੀ ਆਜ਼ਾਦੀ ਦੇ ਯੋਧਿਆਂ ਨੂੰ ਸਲਾਮ ਕਰਨ ਦੇ ਉਦੇਸ਼ ਨਾਲ ਗੋਲਡਨ ਐਰੋ ਡਵੀਜ਼ਨ ਨੇ 10 ਤੋਂ 15 ਅਗਸਤ 2022 ਤੱਕ ਬਹੁਤ ਸਾਰੇ ਸਮਾਗਮਾਂ ਦਾ ਆਯੋਜਨ ਕੀਤਾ।ਫਿਰੋਜ਼ਪੁਰ ਤੋਂ ਹੁਸੈਨੀਵਾਲਾ, ਮੀਡਾ, ਮੁਕਤਸਰ ਅਤੇ ਆਸਲ ਉਤਾੜ ਤੱਕ ਬਾਈਕ ਰੈਲੀਆਂ ਕੱਢੀਆਂ ਗਈਆਂ।ਲੋਕਾਂ ਦੇ ਮਨਾਂ ਅਤੇ ਦਿਲਾਂ ਵਿੱਚ ਸਾਡੇ ਆਜ਼ਾਦੀ ਯੋਧਿਆਂ ਦੀਆਂ ਯਾਦਾਂ ਨੂੰ ਜਗਾਉਣ ਦੇ ਉਦੇਸ਼ ਤਹਿਤ ਕਾਫਲਾ ਵੱਖ-ਵੱਖ ਪਿੰਡਾਂ ਵਿਚੋਂ ਲੰਘਿਆ।ਬਾਈਕ ਰੈਲੀਆਂ ਨੇ ਸੈਨਿਕਾਂ ਨੂੰ ਸਾਬਕਾ ਸੈਨਿਕਾਂ ਨਾਲ ਗੱਲਬਾਤ ਕਰਨ ਅਤੇ ਸਾਡੀ ਆਜ਼ਾਦੀ ਲਈ ਸਾਡੇ ਸ਼ਹੀਦਾਂ ਦੁਆਰਾ ਦਿੱਤੀਆਂ ਮਹਾਨ ਕੁਰਬਾਨੀਆਂ ਦੀਆਂ ਯਾਦਾਂ ਨੂੰ ਸਾਂਝਾ ਕਰਨ ਦਾ ਮੌਕਾ ਵੀ ਦਿੱਤਾ।ਫਿਰੋਜ਼ਪੁਰ ਛਾਉਣੀ ਵਿਖੇ ਵੀ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਵੱਖ-ਵੱਖ ਥਾਵਾਂ `ਤੇ 75 ਰੁੱਖ ਲਗਾਏ ਗਏ।
                 ਗੋਲਡਨ ਐਰੋ ਡਿਵਿਜ਼ਨ ਵਲੋਂ ਦੇਸ਼ ਭਗਤੀ ਦੇ ਜੋਸ਼ ਅਤੇ ਰਾਸ਼਼ਟਰੀ ਭਾਵਨਾ ਨਾਲ ਇਤਿਹਾਸਕ ਸਮਾਗਮ ਮਨਾਉਣ ਲਈ ਆਰਮੀ ਪਾਈਪ ਬੈਂਡ ਦੁਆਰਾ ਸੰਗੀਤਕ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਬੈਂਡਾਂ ਨੇ ਸੈਰੇਨਿਟੀ ਪਾਰਕ, ਫਿਰੋਜ਼ਪੁਰ ਵਿਖੇ ਰਾਸ਼ਟਰੀ ਅਤੇ ਮਾਰਸ਼਼ਲ ਧੁਨਾਂ ਵਜਾਉਂਦੇ ਹੋਏ ਸ਼ਾਨਦਾਰ ਪ੍ਰਦਰਸ਼਼ਨ ਕੀਤਾ। ਜਿਸ ਦੀ ਸਾਰਿਆਂ ਵਲੋਂ ਸ਼ਲਾਘਾ ਕੀਤੀ ਗਈ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …