Friday, March 29, 2024

ਪਿੰਡ ਬੌਂਦਲੀ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਸਮਰਾਲਾ, 17 ਅਗਸਤ (ਇੰਦਰਜੀਤ ਸਿੰਘ ਕੰਗ) – ਇਥੋਂ ਨੇੜਲੇ ਪਿੰਡ ਬੌਂਦਲੀ ਵਿਖੇ ਤੀਆਂ ਦਾ ਤਿਉਹਾਰ ਪਿੰਡ ਦੀਆਂ ਮੁਟਿਆਰਾਂ ਅਤੇ ਔਰਤਾਂ ਨੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਬਰੋਟੇ ਥੱਲੇ ਮਨਾਇਆ।ਇਸ ਮੇਲੇ ਦਾ ਉਦਘਾਟਨ ਪਿੰਡ ਦੇ ਸਰਪੰਚ ਪਰਮਜੀਤ ਕੌਰ ਵਲੋਂ ਕੀਤਾ ਗਿਆ।ਪਰਮਜੀਤ ਕੌਰ ਸਰਪੰਚ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੀਆਂ ਦਾ ਤਿਉਹਾਰ ਮੁਟਿਆਰਾਂ ਦਾ ਆਪਸੀ ਮਿਲਵਰਤਨ ਦਾ ਤਿਉਹਾਰ ਹੈ।ਪਿੰਡ ਦੀਆਂ ਮੁਟਿਆਰਾਂ ਰਲ ਮਿਲ ਕੇ ਪਿੰਡ ਦੀ ਸਾਂਝੀ ਜਗ੍ਹਾ ਇਕੱਠੀਆਂ ਹੋ ਕੇ ਪੀਘਾਂ ਝੂਟਦੀਆਂ ਹਨ ਅਤੇ ਹਾਸਾ ਠੱਠਾ ਕਰਦੀਆਂ।ਕਈ ਮੁਟਿਆਰਾਂ ਇਸ ਮਹੀਨੇ ਆਪਣੇ ਪੇਕੇ ਆ ਕੇ ਆਪਣੀਆਂ ਸਖੀਆਂ ਨਾਲ ਦੁੱਖ-ਸੁੱਖ ਸਾਂਝਾ ਕਰਦੀਆਂ ਹਨ।ਅੱਜ ਬੌਂਦਲੀ ਵਿਖੇ ਵੀ ਮੁਟਿਆਰਾਂ ਨੇ ਪੀਘਾਂ ਝੂਟੀਆਂ।ਵੱਖਰੀ ਗੱਲ ਇਹ ਰਹੀ ਕਿ ਪਿੰਡ ਦੀਆਂ ਬਜ਼ੁਰਗ ਔਰਤਾਂ ਨੇ ਵੀ ਇਸ ਮੇਲੇ ਵਿੱਚ ਵੱਧ ਚੜ੍ਹ ਹਿੱਸਾ ਲਿਆ। ਉਨਾਂ ਨੇ ਪੀਘਾਂ ਵੀ ਝੂਟੀਆਂ ਜਿਨ੍ਹਾਂ ਨੂੰ ਦੇਖ ਮੁਟਿਆਰਾਂ ਅਸ਼ ਅਸ਼ ਕਰ ਉਠੀਆਂ।
                 ਇਸ ਮੌਕੇ ਪੰਚ ਮਨਜੀਤ ਕੌਰ, ਪੰਚ ਰਣਜੀਤ ਕੌਰ, ਪੰਚ ਗੁਰਮੀਤ ਕੌਰ, ਪੰਚ ਰਣਜੀਤ ਕੌਰ, ਜਸਮੀਨ ਕੌਰ, ਜਸਪ੍ਰੀਤ ਕੌਰ, ਪੂਜਾ ਕੌਰ, ਸੁਮਨਪ੍ਰੀਤ ਕੌਰ, ਪੂਜਾ ਰਾਣੀ, ਸੁਖਪ੍ਰੀਤ ਕੌਰ, ਅਰਸ਼ ਪ੍ਰੀਤ ਕੌਰ, ਹਰਜੋਤ ਕੌਰ, ਸਰਬਜੀਤ ਕੌਰ, ਗੁਰਪ੍ਰੀਤ ਕੌਰ, ਜਸਵੀਰ ਕੌਰ, ਰਾਜਵਿੰਦਰ ਕੌਰ, ਜਸਪਾਲ ਕੌਰ, ਪਰਮਜੀਤ ਕੌਰ ਆਦਿ ਤੋਂ ਇਲਾਵਾ ਪ੍ਰੀਤਮ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਕਰਮ ਸਿੰਘ ਪੰਚ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …