Friday, March 29, 2024

ਸਰਕਾਰੀ ਸਕੂਲ ਮਹਿਲਾਂ ਚੌਕ ਵਿਖੇ ਸੁਤੰਤਰਤਾ ਦਿਵਸ ਮਨਾਇਆ

ਦੇਸ਼ ਨੂੰ ਜਾਤ ਪਾਤ ਤੋਂ ਆਜ਼ਾਦ ਕਰਵਾਉਣ ਦੀ ਮੁੱਖ ਲੋੜ – ਲੌਂਗੋਵਾਲ

ਸੰਗਰੂਰ, 17 ਅਗਸਤ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲਾਂ ਚੌਕ ਵਲੋਂ ਪ੍ਰਿੰਸੀਪਲ ਇਕਦੀਸ਼ ਕੌਰ ਦੀ ਅਗਵਾਈ ਹੇਠ ਸੁਤੰਤਰਤਾ ਦਿਵਸ ਮਨਾਉਣ ਸਬੰਧੀ ਸਮਾਗਮ ਸ਼ਹੀਦ ਊਧਮ ਸਿੰਘ ਹਾਊਸ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ।ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਰਾਸ਼ਟਰੀ ਤਿਰੰਗਾ ਲਹਿਰਾ ਕੇ ਸਲਾਮੀ ਦਿੱਤੀ ਗਈ।ਮੰਚ ਸੰਚਾਲਨ ਕਰਦੇ ਹੋਏ ਮੈਡਮ ਗਗਨਜੋਤ ਕੌਰ ਨੇ ਆਜ਼ਾਦੀ ਦਿਵਸ ਦੀ ਅਹਿਮੀਅਤ ‘ਤੇ ਚਾਨਣਾ ਪਾਇਆ।ਲੈਕਚਰਾਰ ਰਾਜੇਸ਼ ਕੁਮਾਰ ਨੇ ਕਿਹਾ ਕਿ ਸਾਨੂੰ ਇਹ ਆਜ਼ਾਦੀ ਬਹੁਤ ਸਾਰੀਆਂ ਕੁਰਬਾਨੀਆਂ ਤੋ ਬਾਅਦ ਨਸੀਬ ਹੋਈ ਹੈ ਜਿਸ ਨੂੰ ਸੰਭਾਲ ਕੇ ਰੱਖਣਾ ਸਾਡਾ ਪਹਿਲਾ ਫਰਜ਼ ਹੈ।
              ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਕੁਮਾਰ ਲੌਂਗੋਵਾਲ ਸਟੇਟ ਐਵਾਰਡੀ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਦੇਸ਼ ਨੂੰ ਜਾਤ ਪਾਤ ਤੋਂ ਆਜ਼ਾਦ ਕਰਵਾਇਆ ਜਾਵੇ।ਇਹ ਸਾਰੇ ਸਾਨੂੰ ਮਾਨਸਿਕ ਤੌਰ ‘ਤੇ ਤੰਗ ਦਿਲੀ ਵੱਲ ਲੈ ਕੇ ਜਾਂਦੇ ਹਨ।ਆਮ ਲੋਕਾਂ ਨੂੰ ਦਿੱਤੀਆ ਜਾਣ ਵਾਲੀਆ ਸਹੂਲਤਾਂ ਜਾਤਪਾਤ ਜਾ ਧਰਮ ਨਾਲ ਨਹੀ ਜੁੜਣੀਆ ਚਾਹੀਦੀਆ। ਸਮਾਗਮ ਦੌਰਾਨ ਮੁਸਕਾਨ, ਅਮਨਦੀਪ ਕੌਰ, ਗਗਨਦੀਪ ਕੌਰ, ਏਕਮਜੋਤ ਕੌਰ, ਰੋਸ਼ਨੀ ਕੌਰ, ਮਨਕੀਰਤ ਕੌਰ, ਆਤਿਸ਼ ਜਿੰਦਲ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਬੋਲੀਆਂ ਪੇਸ਼ ਕੀਤੀਆਂ।ਇਸ ਦੌਰਾਨ ਬੋਲਦਿਆਂ ਵਾਈਸ ਪ੍ਰਿੰਸੀਪਲ ਮੈਡਮ ਨਵਰਾਜ ਕੌਰ, ਮੈਡਮ ਅੰਜ਼ਨ ਅੰਜ਼ੂ ਨੇ ਵੀ ਆਜ਼ਾਦੀ ਦਿਵਸ ਸਬੰਧੀ ਵਿਚਾਰ ਸਾਂਝੇ ਕੀਤੇ।ਪ੍ਰਿੰਸੀਪਲ ਇਕਦੀਸ਼ ਕੌਰ ਨੇ ਕਿਹਾ ਕਿ ਸਾਨੂੰ ਹਮੇਸ਼ਾਂ ਹੀ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ।ਕੌਮੀ ਸੇਵਾ ਯੋਜਨਾ ਇਕਾਈ ਨੂੰ ਵਿੱਤੀ ਇਮਦਾਦ ਕਰਨ ਵਾਲੇ ਅਧਿਆਪਕਾਂ ਨਵਰਾਜ ਕੌਰ, ਕੰਚਨ ਗੋਇਲ, ਸ਼ਵੇਤਾ ਅਗਰਵਾਲ, ਸਵਿਤਾ ਰਾਣੀ, ਅੰਜ਼ਨ ਅੰਜ਼ੂ, ਹਰਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।
          ਇਸ ਮੋਕੇ ਰਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ, ਗੁਰਦੀਪ ਸਿੰਘ ਲੈਕਚਰਾਰ ਪੰਜਾਬੀ, ਭਰਤ ਸ਼ਰਮਾ, ਕਰਨੈਲ ਸਿੰਘ ਸਾਇੰਸ ਮਾਸਟਰ, ਲਖਵੀਰ ਸਿੰਘ ਲੈਕਚਰਾਰ, ਅਸ਼ਵਨੀ ਕੁਮਾਰ ਲੈਕਚਰਾਰ ਮੈਥ, ਮੈਡਮ ਨਰੇਸ਼ ਰਾਣੀ, ਵਨੀਤੀ ਰਾਣੀ, ਪਰਮਜੀਤ ਕੌਰ, ਰਵੀਦੀਪ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …