Thursday, March 28, 2024

ਪੇਂਟਿੰਗ ਮੁਕਾਬਲੇ ‘ਚ ਜਿਲ੍ਹੇ ਵਿਚੋਂ ਦੂਸਰੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀ ਦਾ ਸਨਮਾਨ

ਭੀਖੀ, 17 ਅਗਸਤ (ਕਮਲ ਜ਼ਿੰਦਲ) – 75ਵੇਂ ਆਜ਼ਾਦੀ ਦਿਹਾੜੇ ‘ਤੇ ਸਿੱਖਿਆ ਵਿਭਾਗ ਵਲੋਂ ਆਜ਼ਾਦੀ ਦਾ ਅ੍ਰਮਿਤ ਮਹਾਉਤਸਵ ਮੁਹਿੰਮ ਤਹਿਤ ਜਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਦੁਸਰੇ ਸਥਾਨ ‘ਤੇ ਰਹੇ ਸਰਕਾਰੀ ਹਾਈ ਸਕੂਲ ਪਿੰਡ ਮੋਹਰ ਸਿੰਘ ਵਾਲਾ ਦੇ ਨੌਵੀ ਕਲਾਸ ਦੇ ਵਿਦਿਆਰਥੀ ਰਾਮ ਕ੍ਰਿਸ਼ਨ ਦਾ ਪਿੰਡ ਵਾਸੀਆਂ ਅਤੇ ਸਟਾਰ ਯੂਥ ਕਲੱਬ ਵੱਲੋਂ ਸਨਮਾਨ ਚਿੰਨ ਦੇ ਕੇ ਹੌਸ਼ਲਾ ਅਫ਼ਜਾਈ ਕੀਤੀ ਗਈ।ਕਲੱਬ ਦੇ ਪ੍ਰਧਾਨ ਬਹਾਦਰ ਖਾਂ, ਧਰਮਿੰਦਰ ਸਿੰਘ, ਜਗਸੀਰ ਸਿੰਘ, ਗੁਰਲਾਭ ਸਿੰਘ, ਫੇਜ਼ਦੀਨ ਖਾਂ, ਪੰਚ ਸੁਖਵਿੰਦਰ ਸਿੰਘ, ਪੰਚ ਹਰਬੰਸ ਨੇ ਕਿਹਾ ਕਿ ਰਾਮਕ੍ਰਿਸ਼ਨ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ, ਜਿਸ ਦੀ ਉਪਲੱਬਧੀ ‘ਤੇ ਸਮੁੰਚੇ ਪਿੰਡ ਵਾਸੀਆਂ ਨੂੰ ਮਾਣ ਹੈ।ਉਨਾਂ ਸਕੂਲ ਸਟਾਫ਼ ਨੂੰ ਕਿਹਾ ਕਿ ਉਹ ਪ੍ਰਤਿਭਾਸ਼ੀਲ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਣ ਅਤੇ ਪਿੰਡ ਵਲੋਂ ਸਰਗਰਮ ਸਹਿਯੋਗ ਦਿੱਤਾ ਜਾਵੇਗਾ।
                   ਇਸ ਮੋਕੇ ਸਕੂਲ ਮੁੱਖੀ ਅਮਰੀਕ ਸਿੰਘ, ਗਾਇਡ ਅਧਿਆਪਕਾਂ ਨੀਸ਼ੂ ਗਰਗ, ਅਜੈ ਕੁਮਾਰ, ਚੰਦਰ ਭਾਨ, ਕਰਮਜੀਤ ਕੌਰ, ਰੇਣੂਕਾ ਰਾਣੀ, ਰਮਨਪ੍ਰੀਤ ਕੌਰ, ਵੀਰਪਾਲ ਕੌਰ ਸਿੰਘ ਆਦਿ ਮੋਜ਼ੂਦ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …