Friday, September 30, 2022

ਖ਼ੁਦ ਦੇ ਦੁੱਖੜੇ

ਖ਼ੁਦ ਦੇ ਦੁੱਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ।
ਹਰ ਕਿਸੇ ਦੇ ਕੋਲ਼ ਦਿਲ ਨਾ ਖੋਲ੍ਹਿਆ ਕਰ।
ਹਰ ਮੁਸੀਬਤ ਨੂੰ ਵਿਖਾ ਦੇ ਹੱਸ ਕੇ ਤੂੰ
ਮਾੜੀ ਮੋਟੀ ਗੱਲ ‘ਤੇ ਨਾ ਡੋਲਿਆ ਕਰ।

ਸਭ ਦਾ ਏਥੇ ਵੱਖੋ ਵੱਖਰਾ ਰੇਟ ਹੈ ਸੋ
ਸਭ ਨੂੰ ਇੱਕੋ ਭਾਅ ਹੀ ਨਾ ਤੂੰ ਤੋਲਿਆ ਕਰ।
ਆਪਣਿਆਂ ਦੇ ਭੇਸ ਅੰਦਰ ਗ਼ੈਰ ਫਿਰਦੇ
ਹਰ ਕਿਸੇ ਨੂੰ ਨਾ ਤੂੰ ਬੂਹਾ ਖੋਲ੍ਹਿਆ ਕਰ।

ਤੂੰ ਸਿਆਸਤ ਵਿੱਚ ਜੇਕਰ ਦੂਰ ਜਾਣਾ
ਖੰਡ ਵਰਗਾ ਮਿੱਠਾ-ਮਿੱਠਾ ਬੋਲਿਆ ਕਰ।
ਤੇਰੇ ‘ਤੇ ਵੀ ਪੈਰ ਕੋਈ ਧਰ ਦਵੇਗਾ
ਹਰ ਕਿਸੇ ਨੂੰ ਪੈਰਾਂ ਵਿੱਚ ਨਾ ਰੋਲਿਆ ਕਰ।

ਜਦ ਖੁਸ਼ੀ ਦਾ ਰੰਗ ਖਿੜ੍ਹ-ਖਿੜ੍ਹ ਕੇ ਪਵੇਂ ਤਦ
ਤੂੰ ਗਮਾਂ ਦਾ ਰੰਗ ਵਿੱਚ ਨਾ ਘੋਲਿਆ ਕਰ।2108202202

ਹਰਦੀਪ ਬਿਰਦੀ
ਮੋ – 9041600900

Check Also

ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਨੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ

ਸਮਰਾਲਾ, 30 ਸਤੰਬਰ (ਇੰਦਰਜੀਤ ਸਿੰਘ ਕੰਗ) – ਏਥੇ ਲੇਬਰ ਚੌਕ ਸਮਰਾਲਾ ਵਿਖੇ ਸ਼ਹੀਦ ਭਗਤ ਸਿੰਘ …