Thursday, April 25, 2024

ਮੁਲਾਜ਼ਮ ਮਾਰੂ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ

ਆਈ.ਟੀ.ਆਈ ਸਮਰਾਲਾ ਦੇ ਮੁਲਾਜਮਾਂ ਵਲੋਂ ਕੀਤਾ ਗਿਆ ਰੋਸ ਮੁਜ਼ਾਹਰਾ

ਸਮਰਾਲਾ, 29 ਅਗਸਤ (ਇੰਦਰਜੀਤ ਸਿੰਘ ਕੰਗ) -ਆਈ.ਟੀ.ਆਈ ਸਮਰਾਲਾ ਵਿਖੇ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ (ਰਜਿ:) ਦੇ ਸੱਦੇ ‘ਤੇ ਸੰਸਥਾ ਦੇ ਸਮੂਹ ਸਟਾਫ ਵਲੋਂ ਅੱਜ ਪਿ੍ਰੰਸੀਪਲ ਆਈ.ਟੀ.ਆਈ ਪਠਾਨਕੋਟ ਦੇ ਮੁਲਾਜ਼ਮ ਮਾਰੂ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਜ਼ੰਮ ਕੇ ਨਾਅਰੇਬਾਜੀ ਕੀਤੀ ਗਈ।ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੰਜੀਨੀਰਿੰਗ ਟਰੇਡਾਂ ਵਿੱਚ ਵਰਕਸ਼ਾਪ ਕੈਲਕੂਲੇਸ਼ਨ, ਸਾਇੰਸ ਅਤੇ ਇੰਜੀਨੀਰਿੰਗ ਡਰਾਇੰਗ ਟਰੇਡਾਂ ਦਾ ਮਹੱਤਵਪੂਰਨ ਯੋਗਦਾਨ ਹੈ।ਪ੍ਰੰਤੂ ਪਠਾਨਕੋਟ ਆਈ.ਟੀ.ਆਈ ਦੇ ਪ੍ਰਿੰਸੀਪਲ ਵਲੋਂ ਮੁਲਾਜ਼ਮ ਮਾਰੂ ਪੱਤਰ ਰਾਹੀਂ ਇਨ੍ਹਾਂ ਵਿਸ਼ਿਆਂ ਨੂੰ ਖਤਮ ਕਰਕੇ, ਇਨ੍ਹਾਂ ਨਾਲ ਸਬੰਧਿਤ ਇੰਸਟਕਟਰਾਂ ਨੂੰ ਹੋਰ ਟਰੇਡਾਂ ਵਿੱਚ ਮਰਜ਼ ਕਰਨ ਸਬੰਧੀ ਲਿਖਿਆ ਹੈ।ਜਿਸ ਦਾ ਸਮੂਹ ਇੰਸਟ੍ਰਕਟਰਾਂ ਵਲੋਂ ਪੂਰੇ ਪੰਜਾਬ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ।ਬੁਲਾਰਿਆਂ ਨੇ ਕਿਹਾ ਕਿ ਜੇਕਰ ਇਹ ਵਿਸ਼ੇ ਬੰਦ ਕਰ ਦਿੱਤੇ ਗਏ ਤਾਂ ਆਮ ਕਾਮਿਆਂ ਅਤੇ ਆਈ.ਟੀ.ਆਈ ਪਾਸ ਸਕਿੱਲਡ ਕਾਮਿਆਂ ਵਿੱਚ ਕੋਈ ਫਰਕ ਨਹੀਂ ਰਹਿ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਾਰਟਮੈਂਟ ਦੇ ਡਇਰੈਕਟਰ ਨਾਲ ਮੁਲਾਕਾਤ ਕਰਕੇ ਇਸ ਮਸਲੇ ਸਬੰਧੀ ਆਪਣਾ ਪੱਖ ਮਜ਼ਬੂਤੀ ਨਾਲ ਰੱਖੇਗੀ।ਜੇਕਰ ਕੋਈ ਗੱਲਬਾਤ ਸਿਰੇ ਨਾ ਲੱਗੀ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢੇਗੀ।ਇਸ ਉਪਰੰਤ ਸਥਾਨਕ ਆਈ.ਟੀ.ਆਈ ਦੇ ਪ੍ਰਿੰਸੀਪਲ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ।
ਰੋਸ ਧਰਨੇ ਵਿੱਚ ਜਗਦੇਵ ਸਿੰਘ ਡਰਾਇੰਗ ਇੰਸਟਕ੍ਰਟਰ, ਤੇਜਿੰਦਰਪਾਲ ਸਿੰਘ ਡਰਾਇੰਗ ਇੰਸਟ੍ਰਕਟਰ, ਨਰਿੰਦਰਪਾਲ ਸਿੰਘ, ਗੁਰਦੀਪ ਸਿੰਘ, ਜਸਪਾਲ ਸਿੰਘ, ਯੁਵਰਾਜ ਸਿੰਘ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਤਨਵੀਰ ਸਿੰਘ, ਸੁਪਰਡੈਂਟ ਦੌਲਤ ਰਾਮ, ਰਣਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਮੁਲਾਜ਼ਮ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …