ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਗਿਆ।ਇਸ ਕੈਂਪ ਵਿਚ 5 ਕੰਪਨੀਆਂ ਅਤੇ ਲਗਭਗ 147 ਉਮੀਦਵਾਰਾਂ ਨੇ ਭਾਗ ਲਿਆ।ਜਿਨ੍ਹਾਂ ਵਿਚੋਂ 66 ਬੱਚਿਆਂ ਨੂੰ ਸ਼ਾਰਟਲਿਸਟ ਕੀਤਾ ਗਿਆ।ਇਹ ਰੋਜ਼ਗਾਰ ਮੇਲਾ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਗਵਾਈ ਹੇਠ ਲਗਾਇਆ ਗਿਆ।ਪ੍ਰਾਰਥੀਆਂ ਨੂੰ 10,000 ਤੋਂ ਲੈ ਕੇ 25000 ਰੁ: ਪ੍ਰਤੀ ਮਹੀਨਾ ਤਨਖ਼ਾਹ ਆਫ਼ਰ ਕੀਤੀ ਗਈ।ਵਿਕਰਮਜੀਤ ਡਿਪਟੀ ਡਾਇਰੈਕਟਰ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਕਾਰੋਬਾਰ ਬਿਊਰੋ ਵਿਖੇ ਹਫ਼ਤਾਵਾਰੀ ਲਗਾਏ ਜਾਇਆ ਕਰਨਗੇ।
Check Also
ਖਾਲਸਾ ਕਾਲਜ ਲਾਅ ਵਿਖੇ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ
121 ਦੇਸ਼ ਭਗਤਾਂ ’ਚੋਂ 93 ਸਿੱਖਾਂ ਨੇ ਚੁੰਮੇ ਫਾਂਸੀ ਦੇ ਰੱਸੇ – ਡਾ. ਜਸਪਾਲ ਸਿੰਘ …