Saturday, April 20, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਦਾ ਭਾਰਤ ਦੀ ਸਰਵੋਤਮ ਕਾਲਜ ਰੈਂਕਿੰਗ ਸੂਚੀ ‘ਚ ਸ਼ਾਨਦਾਰ ਰੈਂਕ

ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਇੰਡੀਆ ਟੁਡੇਜ਼ ਦੀ ਭਾਰਤ ਦੀ ਸਰਵੋਤਮ ਕਾਲਜ ਰੈਂਕਿੰਗ ਸੂਚੀ 2022 ਵਿੱਚ ਸ਼ਾਨਦਾਰ ਰੈਂਕ ਪ੍ਰਾਪਤ ਕੀਤੇ ਹਨ।ਭਾਰਤ ਦੇ ਸਭ ਤੋਂ ਵਧੀਆ ਮੁੱਲ ਦੇ ਕਾਲਜ਼ਾਂ ਵਿੱਚੋਂ ਤੀਸਰੇ ਸਥਾਨ ਅਤੇ ਮਾਸ ਕਮਿਊਨੀਕੇਸ਼ਨ ਲਈ ਸਭ ਤੋਂ ਘੱਟ ਫੀਸਾਂ ਵਾਲੇ ਕਾਲਜਾਂ ਵਿੱਚੋਂ ਦੱਸਵੇਂ ਸਥਾਨ ‘ਤੇ ਹੈ।ਇਸ ਰਸਾਲੇ ਦੁਆਰਾ 14 ਵਿਭਾਗਾਂ ਦੀ ਸੂਚੀ ਪੇਸ਼ ਕੀਤੀ ਗਈ ਸੀ, ਜਿਸ ਵਿੱਚੋਂ ਕਾਲਜ ਨੇ 6 ਵਿਭਾਗਾਂ ਵਿੱਚ ਅਪਲਾਈ ਕੀਤਾ ਸੀ ਤੇ ਕਾਲਜ ਨੇ ਇਹਨਾਂ 6 ਵਿਭਾਗਾਂ ਵਿੱਚ ਹੀ ਰੈਂਕ ਪ੍ਰਾਪਤ ਕੀਤੇ ਗਏ ਹਨ।ਕਾਲਜ ਨੇ ਫੈਸ਼ਨ ਦੀ ਧਾਰਾ ਵਿੱਚ 31ਵਾਂ, ਮਾਸ ਕਮਿਊਨੀਕੇਸ਼ਨ ਵਿੱਚ 44ਵਾਂ, ਬੀ ਸੀ ਏ ਵਿੱਚ 49ਵਾਂ, ਬੀ ਕਾਮ ਵਿੱਚ 77ਵਾਂ, ਬੀ ਬੀ ਏ ਵਿੱਚ 90ਵਾਂ, ਸਾਇੰਸ ਵਿੱਚ 97ਵਾਂ ਸਥਾਨ ਹਾਸਿਲ ਕੀਤਾ।ਦੱਸਣਯੋਗ ਹੈ ਕਿ ਇਹ ਕਾਲਜ ਪਿਛਲੇ ਪੰਜ ਸਾਲਾਂ ਤੋਂ ਰੈਂਕਿੰਗ ਲਈ ਅਪਲਾਈ ਕਰ ਰਿਹਾ ਹੈ ਤੇ ਹਰ ਸਾਲ ਆਪਣੀ ਰੈਂਕਿੰਗ ਤੇ ਸਕੋਰਿੰਗ ਲਈ ਸੁਧਾਰ ਕਰਨ ਵਿੱਚ ਸਫਲ ਰਿਹਾ ਹੈ।
ਇੰਡੀਆ ਟੂਡੇਜ਼ ਭਾਰਤ ਦਾ ਹਫਤਾਵਾਰੀ ਰਸਾਲਾ ਪਿਛਲੇ 25 ਸਾਲਾਂ ਤੋਂ ਭਾਰਤ ਦੇ ਸਰਵੋਤਮ ਕਾਲਜਾਂ ਦੀ ਦਰਜਾਬੰਦੀ ਕਰ ਰਿਹਾ ਹੈ।ਇਸ ਨੇ ਕਾਲਜਾਂ ਨੂੰ ਪੰਜ ਵਿਆਪਕ ਮਾਪਦੰਡਾ ‘ਤੇ ਆਧਾਰਿਤ ਇਨਟੇਕ ਕੁਆਲਿਟੀ ਅਤੇ ਗਵਰਨੈਂਸ, ਅਕਾਦਮਿਕ ਉਤਮਤਾ, ਬੁਨਿਆਦੀ ਢਾਂਚਾ, ਰਹਿਣ ਦਾ ਅਨੁਭਵ, ਲੀਡਰਸ਼ਿਪ ਵਿਕਾਸ ਅਤੇ ਕਰੀਅਰ ਦੀ ਤਰੱਕੀ ਤੇ ਪਲੇਸਮੈਂਟ ਦੇ ਅਧੀਨ ਸੂਚਕਾਂ ਦੇ ਅਧਾਰ ‘ਤੇ ਦਰਜ਼ਾ ਦਿੱਤਾ ਹੈ।ਇਸ ਸਾਲ ਵਿਦਿਅਕ ਸੰਸਥਾਵਾਂ ਵਿੱਚ ਮਹਾਮਾਰੀ ਦੁਆਰਾ ਪੈਦਾ ਹੋਈਆ ਚੁਣੌਤੀਆਂ ਤੇ ਆਧਾਰਿਤ ਵੀ ਰੈਂਕਿੰਗ ਕੀਤੀ ਗਈ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਦੱਸਿਆ ਕਿ ਪਿਛਲਾ ਸਾਲ ਵਿਸ਼ਵ ਭਰ ਵਿੱਚ ਸਿੱਖਿਆ ਲਈ ਚੁਣੌਤੀਪੂਰਨ ਹੋਣ ਦੇ ਨਾਲ-ਨਾਲ ਮਹੱਤਵਪੂਰਨ ਵੀ ਸਾਬਤ ਹੋਇਆ ਹੈ, ਜਿਵੇਂ ਆਨਲਾਈਨ ਸਿੱਖਿਆ ਨੇ ਸਰੀਰਿਕ ਕਲਾਸਰੂਮਾਂ ਦੀ ਜਗਾ ਲੈ ਲਈ ਹੈ, ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਅਧਿਆਪਕ ਇਹਨਾਂ ਤਬਦੀਲੀਆਂ ਦੇ ਅਨੁਕੂਲ ਹੋਣ ਲਈ ਬਹੁਤ ਤੇਜ਼ ਹਨ ਅਤੇ ਉਹਨਾਂ ਨੇ ਵਿਦਿਆਰਥਣਾਂ ਨੂੰ ਆਨਲਾਈਨ ਮੋਡ ਰਾਹੀਂ ਸਿਰਜਣਾਤਮਕ ਤੇ ਸਿੱਖਣ ਦੀਆਂ ਵਿੱਦਿਅਕ ਗਤੀਵਿਧੀਆਂ ਨਾਲ ਜੋੜੇ ਰੱਖਿਆ ਹੈ।

 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …