Wednesday, March 29, 2023

ਖੁਵਾਇਸ਼ਾਂ ਦੀ ਉਡਾਨ ਪ੍ਰੋਗਰਾਮ ਤਹਿਤ ਲਗਾਇਆ ਵੈਬੀਨਾਰ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਰੋਜ਼ਗਾਰ ਉੱਤਪਤੀ ਹੁਨਰ, ਵਿਕਾਸ ਅਤੇ ਸਿਖ਼ਲਾਈ ਵਿਭਾਗ ਵਲੋਂ ਖੁਵਾਇਸ਼ਾਂ ਦੀ ਉਡਾਨ ਪ੍ਰੋਗਰਾਮ ਤਹਿਤ ਐਕਸਪਰਟ ਟਾਕ ਆਯੋਜ਼ਿਤ ਕੀਤਾ ਗਿਆ।ਇਸ ਦਾ ਵਿਸ਼ਾ ਪੰਜਾਬ ਸਿਵਿਲ ਸੇਵਾਵਾਂ ਪ੍ਰੀਖਿਆ ਵਿੱਚ ਸਫ਼ਲਤਾ ਲਈ ਰਣਨੀਤੀ ਸੀ।ਜਿਸ ਦੇ ਮੁੱਖ ਬੁਲਾਰੇ ਅੰਕਿਤਾ ਅਗਰਵਾਲ ਈ.ਜੀ.ਐਸ.ਡੀ.ਟੀ.ਓ ਬਠਿੰਡਾ, ਸੁਖਮਨ ਮਾਨ ਈ.ਜੀ.ਐਸ.ਡੀ.ਟੀ.ਓ ਲੁਧਿਆਣਾ ਅਤੇ ਜੀਵਨ ਦੀਪ ਸਿੰਘ ਈ.ਜੀ.ਐਸ.ਡੀ.ਟੀ.ਓ ਲੁਧਿਆਣਾ ਸਨ।ਵੈਬੀਨਰ ਦੇ ਆਯੋਜਨ ਰੋਜ਼ਗਾਰ ਉਤਪਤੀ ਹੁਨਰ, ਵਿਕਾਸ ਅਤੇ ਸਿਖ਼ਲਾਈ ਵਿਭਾਗ ਦੇ ਫੇਸਬੁੱਕ ਪੇਜ਼ ‘ਤੇ ਲਾਈਵ ਕੀਤਾ ਗਿਆ।ਜਿਸ ਵਿੱਚ 50 ਤੋਂ ਵੱਧ ਪ੍ਰਾਰਥੀਆਂ ਨੇ ਭਾਗ ਲਿਆ।ਇਸ ਵੈਬੀਨਾਰ ਵਿੱਚ ਮਾਹਿਰਾਂ ਵਲੋਂ ਪ੍ਰਾਰਥੀਆਂ ਨੂੰ ਪੰਜਾਬ ਸਿਵਿਲ ਸੇਵਾਵਾਂ ਪ੍ਰੀਖਿਆ ਵਿੱਚ ਪੇਪਰ 1 ਅਤੇ ਪੇਪਰ 2 ਨੂੰ ਕਲੀਅਰ ਕਰਨ ਲਈ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੇ ਪ੍ਰਾਰਥੀਆਂ ਨੂੰ ਘੱਟ ਸਮੇਂ ‘ਚ ਵੱਧ ਸਵਾਲਾਂ ਦੇ ਜਵਾਬ ਦੇਣ ਸਬੰਧੀ ਟਿਪਸ ਵੀ ਦਿੱਤੇ।ਪ੍ਰਾਰਥੀਆਂ ਨੂੰ ਇੰਟਰਵਿਊ ਵਿੱਚ ਆਉਣ ਵਾਲੇ ਸਵਾਲਾਂ ਬਾਰੇ ਵੀ ਦੱਸਿਆ ਗਿਆ ਅਤੇ ਕਿਵੇਂ ਪ੍ਰਾਰਥੀ ਇੰਟਰਵਿਊ ਵਿੱਚ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹਨ।ਤਿੰਨ ਮਾਹਿਰਾਂ ਵਲੋਂ ਬਹੁਤ ਹੀ ਆਸਾਨ ਤਰੀਕੇ ਨਾਲ ਸਿਵਲ ਸੇਵਾਵਾਂ ਦੀ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ ਗਈ।ਉਨਾਂ ਦੱਸਿਆ ਕਿ 6 ਸਤੰਬਰ ਨੂੰ ਇਨ੍ਹਾਂ ਮਾਹਿਰਾਂ ਨਾਲ ਸਵਾਲਾਂ ਜਵਾਬਾਂ ਦਾ ਇੱਕ ਸੈਸ਼ਨ ਵੀ ਰੱਖਿਆ ਗਿਆ ਹੈ, ਜਿਸ ਵਿੱਚ ਪ੍ਰਾਰਥੀ ਆਪਣੇ ਸਵਾਲਾਂ ਦਾ ਜਵਾਬ ਪੁੱਛ ਸਕਦੇ ਹਨ।ਵਧੇਰੇ ਜਾਣਕਾਰੀ ਲੈਣ ਲਈ ਬਿਊਰੋ ਦੇ ਕੈਰੀਅਰ ਕੌਂਸਲਰ ਗੌਰਵ ਕੁਮਾਰ ਕੋਲ ਆ ਕੇ ਜਾਂ ਬਿਊਰੋ ਦੇ ਹੈਲਪਲਾਇਨ ਨੰ: 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …