Sunday, April 2, 2023

ਸਿਹਾਲਾ ਵਿਖੇ ਲੱਗਾ ਖੂਨਦਾਨ ਕੈਂਪ, ਸਿਵਲ ਹਸਪਤਾਲ ਸਮਰਾਲਾ ਦੀ ਟੀਮ ਨੇ 30 ਯੂਨਿਟ ਕੀਤੇ ਇਕੱਤਰ

ਸਮਰਾਲਾ, 5 ਸਤੰਬਰ (ਇੰਦਰਜੀਤ ਸਿੰਘ ਕੰਗ) – ਪਿੰਡ ਸਿਹਾਲਾ ਵਿਖੇ ਜੈ ਗੁੱਗਾ ਜਾਹਿਰ ਵੀਰ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆਂ ਵਲੋੋਂ ਉਘੇ ਸਮਾਜ ਸੇਵੀ ਨੀਰਜ਼ ਸਿਹਾਲਾ ਦੀ ਰਹਿਨੁਮਾਈ ਹੇਠ ਇੱਕ ਵਿਸ਼ਾਲ ਖੂਨਦਾਨ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਲਗਾਇਆ ਗਿਆ।ਜਿਸ ਵਿੱਚ ਸਿਵਲ ਹਸਪਤਾਲ ਸਮਰਾਲਾ ਤੋਂ ਡਾਕਟਰਾਂ ਦੀ ਟੀਮ ਖੂਨ ਇਕੱਤਰ ਕਰਨ ਲਈ ਪਹੁੰਚੀ।ਖੂਨਦਾਨ ਕੈਂਪ ਦਾ ਉਦਘਾਟਨ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਰਮਨ ਕੁਮਾਰ ਵਡੇਰਾ ਦੁਆਰਾ ਕੀਤਾ ਗਿਆ।ਜਿਨ੍ਹਾਂ ਨੇ ਆਪੋ ਆਪਣੇ ਸੰਬੋਧਨ ਵਿੱਚ ਮਨੁੱਖ ਦੁਆਰਾ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਦੱਸਿਆ। ਉਨਾਂ ਨੇ ਨੌਜਵਾਨਾਂ ਨੂੰ ਵੱਧ ਵੱਧ ਖੂਨਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ।ਇਸ ਖੂਨਦਾਨ ਕੈਂਪ ਵਿੱਚ ਦੁਪਹਿਰ 12 ਵਜੇ ਤੱਕ ਹੀ 30 ਯੂਨਿਟ ਖੂਨ ਇਕੱਤਰ ਹੋ ਚੁੱਕਾ ਸੀ।ਸਿਵਲ ਹਸਪਤਾਲ ਸਮਰਾਲਾ ਦੀ ਟੀਮ ਵਲੋਂ ਇਸ ਤੋਂ ਵੱਧ ਖੂਨ ਲੈਣ ਵਿੱਚ ਅਸਮਰੱਥਾ ਪ੍ਰਗਟਾਈ।ਜਿਸ ਕਾਰਨ ਕਾਫੀ ਨੌਜਵਾਨਾਂ ਨੂੰ ਖੂਨਦਾਨ ਕੀਤੇ ਬਗੈਰ ਹੀ ਵਾਪਸ ਮੁੜਨਾ ਪਿਆ।
ਕੈਂਪ ਵਿਚ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਮਨਪ੍ਰੀਤ ਸਿੰਘ ਜਲਣਪੁਰ ਪ੍ਰਧਾਨ ਯੂਥ ਕਾਂਗਰਸ ਹਲਕਾ ਸਮਰਾਲਾ, ਸਤਿੰਦਰ ਖੀਰਨੀਆਂ, ਲਾਲਾ ਮੰਗਤ ਰਾਏ ਸਾਬਕਾ ਨਗਰ ਕੌਂਸਲ ਪ੍ਰਧਾਨ, ਬੇਅੰਤ ਸਿੰਘ ਬਲਾਲਾ, ਇੰਦਰੇਸ਼ ਜੈਦਕਾ, ਨੀਟਾ ਕਲਸੀ, ਕੁਲਦੀਪ ਚੰਡੀਗੜ੍ਹ, ਪਵਨਪ੍ਰੀਤ ਸਿੰਘ ਚਾਹਲ, ਕਰਮਜੀਤ ਸਿੰਘ ਹੇੜੀਆਂ, ਪ੍ਰੇਮਵੀਰ ਸੱਦੀ ਸਰਪੰਚ ਉਟਾਲਾਂ, ਰੂਪਕ ਵਰਮਾ, ਬਾਬਾ ਗੁਰਪ੍ਰੀਤ ਸਿੰਘ ਸਮੇਤ ਨਿਹੰਗ ਜਥੇਬੰਦੀ, ਵਿੱਕੀ ਸਿਹਾਲਾ, ਬਲਜੀਤ ਐਂਗਰ, ਕੁਲਦੀਪ ਸਿੰਘ ਉਟਾਲਾਂ, ਕੁਲਵੀਰ ਸਿੰਘ ਹੇੜੀਆਂ, ਮਨੀ ਪਾਠਕ, ਬਿੱਟੂ ਬੇਦੀ, ਪੱਤਰਕਾਰ ਸਰਵਣ ਭੰਗਲਾਂ ਤੋਂ ਇਲਾਵਾ ਜਗਜੀਤ ਸਿੰਘ ਭੱਟੀ, ਵਿੱਕੀ ਦਿਓਲ, ਨੰਬਰਦਾਰ ਜਗਪਾਲ ਸਿੰਘ, ਲਖਵੀਰ ਬਾਠ, ਮੋਨੂੰ ਸਿਹਾਲਾ, ਹਨੀ ਸਿਹਾਲਾ, ਸੋਮਾ ਰਾਣਾ, ਦਲਬਾਰਾ ਸਿੰਘ, ਲੱਖੀ ਸਿਹਾਲਾ, ਸਿਮਰ ਭੱਟੀ, ਦੀਪਾ ਸਿੱਖ, ਗੁਰਪ੍ਰੀਤ ਸਿੰਘ, ਸਨੀ ਸਿਹਾਲਾ, ਦਵਿੰਦਰ ਸਿੰਘ ਖੱਟੜਾ, ਮਨਦੀਪ ਟੋਡਰਪੁਰ ਆਦਿ ਸ਼ਾਮਲ ਹੋਏ।ਅਖੀਰ ਵਿੱਚ ਨੀਰਜ਼ ਸਿਹਾਲਾ ਨੇ ਸਾਰੇ ਖੂਨਦਾਨੀਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …