Wednesday, March 29, 2023

ਮੇਅਰ ਰਿੰਟੂ ਤੇ ਵਿਧਾਇਕਾ ਜੀਵਨਜੋਤ ਵਲੋਂ ਸੁਲਤਾਨਵਿੰਡ ਰੋਡ ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਇਕਾ ਜੀਵਨਜੋਤ ਕੌਰ ਦੇ ਨਾਲ ਮਿਲ ਕੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੁਰਬੀ ‘ਚ ਪੈਂਦੀ ਵਾਰਡ ਨੰ. 44 ਦੇ ਇਲਾਕੇ ਡਰੰਮਾਂ ਵਾਲੀ ਗਲੀ ਸੁਲਤਾਨਵਿੰਡ ਰੋਡ ਵਿਖੇ ਨਵੇਂ ਬਣੇ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ।
ਮੇਅਰ ਕਰਮਜੀਤ ਸਿੰਘ ਤੇ ਵਿਧਾਇਕਾ ਜੀਵਨਜੋਤ ਕੌਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਅੱਜ ਨਵੇਂ ਟਿਊਬਵੈਲ ਦਾ ਸ਼ੁਭਆਰੰਭ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਹੋਵੇਗੀ।ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਦੁਰਵਰਤੋਂ ਨਾ ਹੋਣ ਦਿੱਤੀ ਜਾਵੇ।ਉਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਫਿਰ ਪੈਰ ਪਸਾਰ ਰਿਹਾ ਹੈ ਜਿਸ ਦੀ ਰੋਕਥਾਮ ਲਈ ਸਾਨੂੰ ਲੋੜੀਂਦੇ ਉਪਰਾਲੇ ਜਿਵੇਂਕਿ ਸਮਾਜਿਕ ਦੂਰੀ ਬਣਾ ਕੇ ਰੱਖਣ, ਸਮੇਂ-ਸਮੇਂ ਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਘਰ ਵਿੱਚ ਵਿਸ਼ੇਸ਼ਕਰ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਰੱਖਿਆ ਜਾਵੇ।ਨਗਰ ਨਿਗਮ ਵੀ ਹਰ ਔਖੀ ਘੜੀ ਵਿਚ ਸ਼ਹਿਰ ਵਾਸੀਆਂ ਦੇ ਨਾਲ ਹੈ।
ਇਸ ਮੌਕੇ ਜਰਨੈਲ ਸਿੰਘ ਭੁੱਲਰ ਕੌਂਸਲਰ, ਭੁਪਿੰਦਰ ਸਿੰਘ ਲਾਲਪੁਰਾ, ਬਲਜੀਤ ਸਿੰਘ ਸੰਧੂ, ਜਗਜੀਤ ਸਿੰਘ, ਸੁਬੇਦਾਰ ਬਾਲੀ ਸਿੰਘ, ਸੁਖਵਿੰਦਰ ਸਿੰਘ ਸ਼ੌਰਯ-ਚੱਕਰ, ਜਸਦੇਵ ਸਿੰਘ ਪਨੇਸਰ, ਕਾਰਜ਼ਕਾਰੀ ਇੰਜੀ. ਰਜਿੰਦਰ ਸਿੰਘ ਮਰੜੀ ਅਤੇ ਕਾਫੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …