Sunday, April 2, 2023

ਨਿਰਮਾਣ ਮਜ਼ਦੂਰ ਯੂਨੀਅਨ (ਸੀਟੂ) ਨੇ ਦਿੱਤਾ ਰੋਸ ਧਰਨਾ

ਰਵਾਇਤੀ ਪਾਰਟੀਆਂ ਤੋਂ ਵੀ ਮਾੜੀ ਸਾਬਤ ਹੋਈ ‘ਆਪ’ ਸਰਕਾਰ – ਕਾਮਰੇਡ ਭਜਨ ਸਿੰਘ

ਸਮਰਾਲਾ, 7 ਸਤੰਬਰ (ਇੰਦਰਜੀਤ ਸਿੰਘ ਕੰਗ) – ਬਲੈਕ ਵਿੱਚ 60 ਰੁਪਏ ਫੁੱਟ ਵਿਕ ਰਿਹਾ ਰੇਤਾ ਮੁੱਖ ਮੰਤਰੀ ਪੰਜਾਬ ਨੇ 9 ਰੁਪਏ ਫੁੱਟ ਦੇਣ ਦਾ ਵਾਅਦਾ ਕੀਤਾ ਸੀ।ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਸਭ ਕੁੱਝ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ।ਇਸ ਗੱਲ ਦਾ ਪ੍ਰਗਟਾਵਾ ਲੇਬਰ ਯੂਨੀਅਨ (ਸੀਟੂ) ਸਮਰਾਲਾ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ ਵਲੋਂ ਸਮਰਾਲਾ ਦੇ ਮੇਨ ਚੌਂਕ ਵਿੱਚ ਸੈਂਕੜੇ ਮਜ਼ਦੂਰਾਂ ਵੱਲੋਂ ਇੱਕ ਵਿਸ਼ਾਲ ਰੋਸ ਧਰਨਾ ਦੌਰਾਨ ਕੀਤਾ ਗਿਆ।ਇਸ ਧਰਨੇ ਦੀ ਅਗਵਾਈ ਕਾਮਰੇਡ ਭਜਨ ਸਿੰਘ, ਦਲਬਾਰਾ ਸਿੰਘ ਬੌਂਦਲੀ ਅਤੇ ਜੀਵਨ ਸਿੰਘ ਬੰਬ ਦੁਆਰਾ ਕੀਤੀ ਗਈ।ਬੁਲਾਰਿਆਂ ਨੇ ਆਪੋ ਆਪਣੇ ਸੰਬੋਧਨ ਵਿੱਚ ਪੰਜਾਬ ‘ਚ ਬਦਲਾਅ ਲਿਆਉਣ ਵਾਲੀ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਕੋਸਿਆ।ਜਿਹੜੇ ਵਾਅਦੇ ਉਨ੍ਹਾਂ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਕੀਤੇ ਸੀ, ਅੱਜ ਉਹੀ ਵਾਅਦੇ ਹਵਾ ਹੋ ਚੁੱਕੇ ਹਨ।ਉਨਾਂ ਕਿਹਾ ਕਿ ਰੇਤੇ, ਬਜ਼ਰੀ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ।ਕੰਮਕਾਰ ਨਾ ਮਿਲਣ ਕਾਰਨ ਮਜ਼ਦੂਰ ਭੁੱਖਾ ਮਰਨ ਲੱਗਾ ਹੈ, ਘਰਾਂ ਦੇ ਚੁੱਲੇ ਠੰਡੇ ਹੋ ਚੁੱਕੇ ਹਨ।ਲੱਕ ਤੋੜਵੀਂ ਮਹਿੰਗਾਈ ਕਾਰਨ ਰਸੋਈ ਗੈਸ, ਪੈਟਰੋਲ, ਡੀਜ਼ਲ ਦੇ ਭਾਅ ਅਸਮਾਨੀ ਛੂਹਣ ਲੱਗੇ ਹਨ।ਦਲਬਾਰਾ ਸਿੰਘ ਬੌਂਦਲੀ ਨੇ ਕਿਹਾ ਕਿ ਲੋਕਾਂ ਦਾ ਪੰਜਾਬ ਦੀ ਮੌਜ਼ੂਦਾ ਸਰਕਾਰ ਤੋਂ ਵਿਸ਼ਵਾਸ਼ ਉਠ ਗਿਆ ਹੈ, ਇਹ ਤਾਂ ਰਿਵਾਇਤੀ ਪਾਰਟੀਆਂ ਨਾਲੋਂ ਵੀ ਮਾੜੀ ਸਰਕਾਰ ਸਾਬਤ ਹੋ ਰਹੀ ਹੈ।
ਕਾਮਰੇਡ ਭਜਨ ਸਿੰਘ ਨੇ ਹਲਕਾ ਵਿਧਾਇਕ ਨੂੰ ਕਿਹਾ ਕਿ ਉਹ ਨਿੱਜੀ ਤੌਰ ‘ਤੇ ਆਮ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇ ਕੇ ਹਲਕੇ ‘ਚ ਸ਼ਰੇਆਮ ਹੋ ਰਹੀ ਲੁੱਟ ‘ਤੇ ਕਾਬੂ ਪਾਉਣ।
ਧਰਨੇ ਵਿੱਚ ਦਲਜੀਤ ਸਿੰਘ ਮਾਣਕੀ, ਰਾਜੀ ਸਮਰਾਲਾ, ਬਲਵੰਤ ਸਿੰਘ ਸਮਰਾਲਾ, ਸੁਰਜੀਤ ਸਿੰਘ ਟੋਡਰਪੁਰ, ਕੁਲਵੰਤ ਸਿੰਘ ਬਘੌਰ, ਕੇਵਲ ਸਿੰਘ ਭਗਵਾਨਪੁਰਾ, ਰਾਜੀ ਘਰਖਣਾ, ਸਤਨਾਮ ਸਿੰਘ ਟੋਡਰਪੁਰ, ਹਰਵਿੰਦਰ ਸਿੰਘ ਮਾਛੀਵਾੜਾ, ਸੁਰਜੀਤ ਸਿੰਘ ਭਰਥਲਾ, ਰਛਪਾਲ ਸਿੰਘ ਹਰਿਓਂ ਕਲਾਂ ਆਦਿ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ‘ਚ ਮਜ਼ਦੂਰ ਸ਼ਾਮਲ ਸਨ।

Check Also

ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …