Friday, April 19, 2024

ਸਰਵਹਿਤਕਾਰੀ ਵਿਦਿਆ ਮੰਦਰ ਦੇ ਵਿਦਿਆਰਥੀ ਨੇ ਨੀਟ ਪ੍ਰੀਖਿਆ ‘ਚ ਮਾਰੀ ਬਾਜ਼ੀ

ਭੀਖੀ, 9 ਸਤੰਬਰ (ਕਮਲ ਜ਼ਿੰਦਲ) – ਬੀਤੇ ਦਿਨੀਂ ਨੀਟ 2022 ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿੱਚ ਸਥਾਨਕ ਸਰਵਹਿਤਕਾਰੀ ਵਿਦਿਆ ਮੰਦਰ ਸੀ.ਬੀ.ਐਸ.ਈ ਦੇ 12ਵੀਂ ਵਿਗਿਆਨ ਗਰੁੱਪ ਦੇ ਹੋਣਹਾਰ ਵਿਦਿਆਰਥੀ ਗੌਰਿਸ਼ ਜ਼ਿੰਦਲ ਪੁੱਤਰ ਸੰਦੀਪ ਜ਼ਿੰਦਲ ਦਾ ਪੂਰੇ ਭਾਰਤ ਵਿੱਚੋਂ 662ਵਾਂ ਰੈਂਕ ਆਇਆ।ਉਸ ਨੇ ਨੀਟ ਪ੍ਰੀਖਿਆ ਵਿਚੋਂ 681/720 ਅੰਕ ਪ੍ਰਾਪਤ ਕਰਕੇ ਸਾਰਿਆਂ ਦਾ ਮਾਣ ਵਧਾਇਆ ਹੈ।ਫ਼ਖ਼ਰ ਦੀ ਗੱਲ ਹੈ ਕਿ ਇਕ ਗੌਰਿਸ਼ ਜ਼ਿੰਦਲ ਸਕੂਲ ਦੇ ਸ਼ੁਰੂ ਹੋਣ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਸਰਵਹਿੱਤਕਾਰੀ ਸਕੂਲ ਦਾ ਹੋਣਹਾਰ ਵਿਦਿਆਰਥੀ ਰਿਹਾ ਹੈ। ਗੌਰਿਸ਼ ਜ਼ਿੰਦਲ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੋਣ ਦੇ ਨਾਲ ਨਾਲ ਸੰਸਕਾਰੀ ਵੀ ਹੈ।ਵਰਨਣਯੋਗ ਹੈ ਕਿ ਗੌਰਿਸ਼ ਜ਼ਿੰਦਲ ਨੇ 12ਵੀਂ ਅਕਾਦਮਿਕ 2021-22 ਪ੍ਰੀਖਿਆ ਵਿੱਚੋਂ ਵੀ 482 /500 ਅੰਕ ਪ੍ਰਾਪਤ ਕੀਤੇ ਹਨ।ਸਕੂਲ ਵਿਦਿਆਰਥੀ ਦੀ ਇਸ ਸ਼ਾਨਦਾਰ ਸਫਲਤਾ ‘ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਅਤੇ ਸਮੂਹ ਅਧਿਆਪਕਾਂ ਨੇ ਗੌਰਿਸ਼ ਅਤੇ ਉਸ ਦੇ ਮਾਤਾ-ਪਿਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …