Thursday, March 28, 2024

ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਪਾਰਟੀ ਮੇਕਅੱਪ ਤੇ ਹੇਅਰ ਸਟਾਈਲ ਵਿਸ਼ੇ `ਤੇ ਵਰਕਸ਼ਾਪ

ਅੰਮ੍ਰਿਤਸਰ, 9 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਪਾਰਟੀ ਮੇਕਅੱਪ ਅਤੇ ਹੇਅਰ ਸਟਾਈਲ ਵਿਸ਼ੇ `ਤੇ ਵਰਕਸ਼ਾਪ ਦਾ ਆਯੋਜਨ ਔਰੇਨ ਅਕੈਡਮੀ ਦੇ ਸਹਿਯੋਗ ਨਾਲ ਕੀਤਾ ਗਿਆ।
ਵਿਭਾਗ ਦੇ ਡਾਇਰੈਕਟਰ ਪ੍ਰੋ. ਸਰੋਜ ਬਾਲਾ ਨੇ ਮੇਕਅੱਪ ਕਲਾਕਾਰਾਂ ਨੂੰ ‘ਜੀ ਆਇਆਂ ਆਖਿਆ’ ਅਤੇ ਕਾਸਮੀਟਾਲੋਜੀ ਦੇ ਖੇਤਰ ਵਿਚ ਨੌਕਰੀਆਂ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ‘ਚ ਦੱਸਿਆ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਵੱਧ ਪ੍ਰੈਕਟਿਸ ਵੱਧ ਗੁਣਵਤਾ ਵਧਾਉਂਦੀ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਹੁਨਰ ਵਿਚ ਨਿਖਾਰ ਆ ਸਕੇ।
ਅਕੈਡਮੀ ਤੋਂ ਆਏ ਕਿੱਤਾ ਮਾਹਿਰਾਂ ਨੇ ਇਸ ਮੌਕੇ ਮੇਕਅਪ ਦੇ ਵੱਖ-ਵੱਖ ਮਾਡਲਾਂ ਅਤੇ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸਾਨੂੰ ਮੌਸਮ ਦੇ ਹਿਸਾਬ ਨਾਲ ਮੇਕਅੱਪ ਉਤਪਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਦਸਤੀ ਸਿਖਲਾਈ ਵੀ ਦਿੱਤੀ।
ਇਸ ਵਰਕਸ਼ਾਪ ਦਾ ਆਯੋਜਨ ਮਿਸਜ਼ ਤੇਜਪਾਲ ਕੌਰ ਅਤੇ ਮਿਸਜ਼ ਦੇਵੀਕਾ ਦੀ ਕੋਆਰਡੀਨੇਸ਼ਨ ਨਾਲ ਹੋਇਆ।ਅੰਤ ਵਿਚ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …