ਭੀਖੀ, 9 ਸਤੰਬਰ (ਕਮਲ ਜ਼ਿੰਦਲ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਵਿਖੇ ਪ੍ਰਿੰਸੀਪਲ ਲਲਿਤਾ ਸ਼ਰਮਾ ਦੀ ਯੋਗ ਅਗਵਾਈ ਹੇਠ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਮੇਲਾ ਲਗਵਾਇਆ ਗਿਆ।ਇੰਚਾਰਜ਼ ਪਿੰ੍ਰਸੀਪਲ ਪਰਮਜੀਤ ਸਿੰਘ ਸੇਖੋਂ ਨੇ ਕਿਹਾ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਬੜਾ ਹੀ ਸ਼ਲਾਘਾਯੋਗ ਹੈ।ਇਸ ਮੇਲੇ ਨਾਲ ਵਿਦਿਆਰਥੀਆਂ ਦੀ ਰੁਚੀ ਸਮਾਜਿਕ ਸਿੱਖਿਆ ਅੰਗਰੇਜ਼ੀ ਵਿਸ਼ੇ ਵਿੱਚ ਵਧੇਗੀ ਅਤੇ ਇਹ ਵਿਸ਼ੇ ਪ੍ਰੈਕਟੀਕਲ਼ੀ ਤੇ ਸੋਖੇ ਢੰਗ ਨਾਲ ਸਿਖੇ ਜਾ ਸਕਣਗੇ।
ਮੇਲੇ ਨੂੰ ਸਫ਼ਲ ਤੇ ਜਾਣਕਾਰੀ ਭਰਪੂਰ ਬਣਾਉਣ ਲਈ ਅਧਿਆਪਕ ਮਨੋਜ ਕੁਮਾਰ, ਸ਼੍ਰੀਮਤੀ ਅਨੀਤਾ ਰਾਣੀ, ਮਨਦੀਪ ਕੌਰ, ਮਨਜੀਤ ਕੌਰ ਤੇ ਵਿਦਿਆਰਥੀਆਂ ਨੇ ਬਹੁਤ ਮਿਹਨਤ ਕੀਤੀ।ਇਸ ਸਦਕਾ ਹੀ ਇਸ ਮੇਲੇ ਵਿੱਚ ਪੇਸ਼ ਕੀਤੇ ਮਾਡਲ ਜਿਵੇ ਜਵਾਲਾਮੁੱਖੀ, ਸੂਰਜੀ ਪਰਿਵਾਰ, ਭਾਰਤ ਦਾ ਨਕਸ਼ਾ, ਚੰਨ ਗ੍ਰਹਿ, ਧਰਤੀ ਦੀਆਂ ਪਰਤਾਂ , ਆਦਿ ਮਾਨਵ ਦਾ ਜੀਵਨ ਆਦਿ ਖਿੱਚ ਦਾ ਕੇਂਦਰ ਬਣੇ ਰਹੇ।ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਹੀ ਖੁਬਸੂਰਤ ਅੰਦਾਜ਼ ਨਾਲ ਇਹ ਮਾਡਲ ਪੇਸ਼ ਕੀਤੇ ਤੇ ਮਾਡਲ ਨਾਲ ਸਬੰਧਤ ਜਾਣਕਾਰੀ ਮੇਲਾ ਦੇਖਣ ਵਾਲਿਆਂ ਨਾਲ ਸਾਂਝੀ ਕੀਤੀ।ਮੇਲੇ ਵਿੱਚ ਪ੍ਰਿੰਸੀਪਲ ਲਲਿਤਾ ਸ਼ਰਮਾ ਨੇ ਵਿਸ਼ੇਸ ਤੌਰ ‘ਤੇ ਸਿਰਕਤ ਕੀਤੀ।ਉਹਨਾ ਇਸ ਮੇਲੇ ਦਾ ਨਿਰੀਖਣ ਕੀਤਾ ਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਮਾਡਲ ਅਤੇ ਉਹਨਾਂ ਦੀ ਪੇਸ਼ਕਾਰੀ ਤੋਂ ਬਹੁਤ ਪ੍ਰਭਾਵਿਤ ਹੋਏ।
ਮਾਸਟਰ ਵਰਿੰਦਰ ਕੁਮਾਰ ਸੋਨੀ ਤੇ ਆਪ ਆਗੂ ਸਿਕੰਦਰ ਸਿੰਘ, ਗੁਲਸ਼ਨ ਮਿੱਤਲ, ਵਿੱਕੀ, ਕੇਵਲ ਸਿੰਘ, ਐਸ.ਐਮ.ਸੀ ਚੇਅਰਮੈਨ ਧੰਨਜੀਤ ਸਿੰਘ, ਕਮੇਟੀ ਮੈਬਰ ਹੇਤਰਾਮ, ਪੀ.ਟੀ.ਏ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਵਿਦਿਆਰਥੀਆਂ ਦੇ ਮਪਿਆਂ ਨੇ ਮੇਲੇ ਵਿੱਚਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।
Check Also
ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ
ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …