Friday, December 9, 2022

ਨਾਰੀ ਸ਼ਕਤੀ ਜਾਗਰਣ ਸਮਿਤੀ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਮਹਿਲਾਵਾਂ ਨੂੰ ਹੈਂਡ ਵਾਸ਼ ਬਣਾਉਣ ਦੀ ਟਰੇਨਿੰਗ

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਨਾਰੀ ਸ਼ਕਤੀ ਜਾਗਰਣ ਸਮਿਤੀ ਅੰਮ੍ਰਿਤਸਰ ਸ਼ਾਖਾ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਮਹਿਲਾਵਾਂ ਨੂੰ ਹੈਂਡ ਵਾਸ਼ ਬਣਾਉਣ ਦੀ ਟਰੇਨਿੰਗ ਦਿੱਤੀ ਗਈ।ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪ੍ਰੋਫੈਸਰ ਸੁਖਵਿੰਦਰ ਕੌਰ ਨੇ ਆਪਣੇ ਟਰੇਨਿੰਗ ਸੈਂਟਰ ਵਿੱਚ ਚੱਲ ਰਹੀਆਂ ਵੱਖ-ਵੱਖ ਤਰਾਂ ਦੀਆਂ ਆਈਟਮਾਂ ਜਿਵੇਂ ਬੇਕਰੀ ਪੇਂਟਿੰਗ, ਸਾਬਣ-ਸਰਫ, ਖਾਦ ਪਦਾਰਥ ਨੂੰ ਸੁਰਖਿਅਤ ਰੱਖਣ ਦੇ ਤਰੀਕੇ ਅਚਾਰ ਮੁਰੱਬੇ ਆਦਿ ਸਬੰਧੀ ਦੱਸਿਆ।ਉਨ੍ਹਾਂ ਨੇ ਹਾਜ਼ਰ ਲੜਕੀਆਂ ਨੂੰ ਆਰਗੈਨਿਕ ਹੈਂਡ ਵਾਸ਼ ਬਣਾ ਕੇ ਸਿਖਾਏ।
ਪ੍ਰੋ: ਸੁਖਵਿੰਦਰ ਕੌਰ ਨੇ ਕਿਹਾ ਕਿ ਇਸ ਟਰੇਨਿੰਗ ਨਾਲ ਮਹਿਲਾਵਾਂ ਆਪਣੇ ਪੈਰਾਂ ‘ਤੇ ਖੜੀਆਂ ਹੋ ਕੇ ਆਪਣਾ ਵਪਾਰ ਸ਼ੁਰੂ ਕਰ ਸਕਦੀਆਂ ਹਨ।ਇਸ ਟਰੇਨਿੰਗ ਵਿਚ 20 ਲੜਕੀਆਂ ਤੋਂ ਇਲਾਵਾ ਨਾਰੀ ਸ਼ਕਤੀ ਪ੍ਰਧਾਨ ਸ੍ਰੀਮਤੀ ਚੰਚਲ ਰਾਣੀ, ਤਨੂਜਾ ਗੋਇਲ, ਲਵਲੀ ਸ਼ਾਰਦਾ ਅਤੇ ਕਵਲਜੀਤ ਕੌਰ ਵੀ ਹਾਜ਼ਰ ਸਨ।

Check Also

‘ਐਨਾਲਿਟਿਕਲ ਇੰਸਟਰੂੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ਬਾਰੇੇ ਸੈਮੀਨਾਰ

ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ …