Wednesday, March 29, 2023

ਕੌਮਾਂਤਰੀ ਜਮਹੂਰੀਅਤ ਦਿਹਾੜੇ ਅਕਾਲੀ ਦਲ (ਅ) ਵਲੋਂ ਵੱਡਾ ਇਕੱਠ 15 ਨੂੰ ਅੰਮ੍ਰਿਤਸਰ ‘ਚ – ਬੱਛੋਆਣਾ, ਅਤਲਾ

ਜੱਗਾ ਸਿੰਘ ਅਲੀਸ਼ੇਰ ਪਿੰਡ ਇਕਾਈ ਦੇ ਪ੍ਰਧਾਨ ਨਿਯੁੱਕਤ

ਭੀਖੀ, 11 ਸਤੰਬਰ (ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ 15 ਸਤੰਬਰ ਦੇ ਕੌਮਾਂਤਰੀ ਜਮਹੂਰੀਅਤ ਦਿਹਾੜੇ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਦੀ ਜਮਹੂਰੀਅਤ ਪ੍ਰਕਿਰਿਆ ਨੂੰ ਬਹਾਲ ਕਰਾਉਣ ਦੇ ਮਕਸਦ ਨਾਲ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਗਲਿਆਰੇ ਵਿੱਚ ਸੂਬਾ ਪੱਧਰੀ ਇਕੱਠ ਕੀਤਾ ਜਾ ਰਿਹਾ ਹੈ।ਇਸ ਸਬੰਧੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਅਤੇ ਜਿਲ੍ਹਾ ਮਾਨਸਾ ਦੇ ਜਰਨਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ 15 ਸਤੰਬਰ ਨੂੰ ਕੌਮਾਂਤਰੀ ਜਮਹੂਰੀਅਤ ਦਿਹਾੜੇ ਦਾ ਮਹੱਤਵਪੂਰਨ ਦਿਨ ਆ ਰਿਹਾ ਹੈ।ਸਿੱਖ ਕੌਮ ਦੇ ਮਹਾਨ ਨਾਇਕ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਵਲੋਂ ਬੜੀ ਸ਼ਿਦਤ ਤੇ ਵੱਡੀ ਜਿੰਮੇਵਾਰੀ ਨਾਲ ਸ਼ੁਰੂ ਕੀਤੀ ਗਈ।ਗੁਰਦੁਆਰਾ ਸੁਧਾਰ ਲਹਿਰ ਦੀ ਲੰਬੀ ਲੜਾਈ ਰਾਹੀਂ 1925 ਵਿੱਚ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਸਿੱਖ ਪਾਰਲੀਮੈਂਟ ਦੀ ਜਮਹੂਰੀਅਤ ਪ੍ਰਕਿਰਿਆ ਨੂੰ ਬਹਾਲ ਕਰਾਉਣ ਦੇ ਮਕਸਦ ਨਾਲ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਇਕੱਠ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਿਰਕਤ ਕਰਨਗੇ ਤੇ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਸ਼੍ਰੋਮਣੀ ਕਮੇਟੀ ਦੀ ਚੋਣਾਂ ਕਰਵਾਉਣ ਦੀ ਮੰਗ ਕਰਨਗੇ।ਇਸ ਸਮੇਂ ਜੱਗਾ ਸਿੰਘ ਅਲੀਸ਼ੇਰ ਕਲਾਂ ਨੂੰ ਪਿੰਡ ਅਲੀਸ਼ੇਰ ਕਲਾਂ ਦੀ ਇਕਾਈ ਦਾ ਪ੍ਰਧਾਨ ਨਿਯੁੱਕਤ ਕੀਤੇ ਗਿਆ।
ਇਸ ਮੌਕੇ ਲਵਪ੍ਰੀਤ ਸਿੰਘ ਅਕਲੀਆਂ, ਜਿਲ੍ਹਾ ਪ੍ਰਧਾਨ ਯੂਥ ਵਿੰਗ ਜੁਗਿੰਦਰ ਸਿੰਘ ਬੋਹਾ, ਬਲਵਿੰਦਰ ਸਿੰਘ ਮੰਡੇਰ ਸੀਨੀਅਰ ਆਗੂ ਜਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਮਾਨਸਾ, ਮਨਜੀਤ ਸਿੰਘ ਢੈਪਈ ਜਰਨਲ ਸਕੱਤਰ ਮਾਨਸਾ, ਗਮਦੂਰ ਸਿੰਘ ਗੁੜਥੜੀ ਮੀਤ ਪ੍ਰਧਾਨ ਮਾਨਸਾ, ਬਲਦੇਵ ਸਿੰਘ ਸਾਹਨੇਵਾਲ ਹਲਕਾ ਇੰਚਾਰਜ਼ ਸਰਦੂਲਗੜ੍ਹ, ਲਵਨਦੀਪ ਸਿੰਘ ਮੀਤ ਪ੍ਰਧਾਨ ਯੂਥ ਵਿੰਗ ਜਿਲ੍ਹਾ ਮਾਨਸਾ, ਗੁਰਪ੍ਰੀਤ ਸਿੰਘ ਗੋਪੀ ਮਾਖਾ ਮੀਤ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਮਾਨਸਾ, ਅਵਤਾਰ ਸਿੰਘ ਉਰਫ਼ ਵਕੀਲ, ਇੰਦਰ ਅਕਲੀਆਂ, ਜੈਪਾਲ ਦੋਦੜਾ, ਬਿੱਲਾ ਗਿਦੜਿਆਣੀ, ਮੱਖਣ ਸਿੰਘ ਭੂੰਦੜ, ਗੁਰਸਾਗਰ ਸਿੰਘ ਸਰਦੂਲਗੜ੍ਹ, ਰਣਜੀਤ ਸਿੰਘ ਸੈਦੇਵਾਲਾ, ਗੁਰਮੀਤ ਸਿੰਘ ਬੁੱਢਲਾਡਾ, ਜਸਕਰਨ ਸਿੰਘ ਬੀਹਲਾ, ਕਾਲਾ ਗਿਦੜਿਆਣੀ, ਸੁਖਦੇਵ, ਵਿਰਕ ਸੈਦੇਵਾਲਾ, ਗੁਰਪ੍ਰੀਤ ਸਿੰਘ ਸੈਦੇਵਾਲਾ, ਪਰਮਜੀਤ ਸਿੰਘ ਸੈਦੇਵਾਲਾ, ਜਸਵੰਤ ਸਿੰਘ ਸੈਦੇਵਾਲਾ, ਬਲਵੀਰ ਸਿੰਘ ਮੰਘਾਣੀਆ, ਜਗਰੂਪ ਸਿੰਘ ਮੰਘਾਣੀਆ, ਜੱਗਾ ਸਿੰਘ ਅਲੀਸ਼ੇਰ, ਬਲਕਾਰ ਸਿੰਘ ਅਲੀਸ਼ੇਰ, ਬਲਜੀਤ ਸਿੰਘ ਅਲੀਸ਼ੇਰ, ਹਰਦਮ ਸਿੰਘ ਸਾਹਨੇਵਾਲੀ, ਇਕਬਾਲ ਸਿੰਘ ਸਾਹਨੇਵਾਲੀ, ਗੁਰਪਾਲ ਸਿੰਘ ਭੂੰਦੜ, ਅਮਰੀਕ ਸਿੰਘ ਸਾਹਨੇਵਾਲੀ, ਨੀਟੂ ਭੂੰਦੜ ਅਤੇ ਬਿੱਟੂ ਸਰਦੂਲਗੜ੍ਹ ਆਦਿ ਹਾਜ਼ਰ ਸਨ।

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …