Wednesday, March 29, 2023

ਸਾਇੰਸ ਮੇਲੇ ਦੌਰਾਨ ਬੱਚਿਆਂ ਨੇ ਮਾਰੀਆਂ ਮੱਲਾਂ

ਭੀਖੀ, 13 ਸਤੰਬਰ (ਕਮਲ ਜ਼ਿੰਦਲ) – ਪਿਛਲੇ ਦਿਨੀਂ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਵਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਬਿਹਤਰੀਨ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਾਇੰਸ ਮਾਡਲ ਮੁਕਾਬਲੇ ਵਿੱਚ ਸ਼ਿਸ਼ੂ ਵਰਗ ਦੇ 2 ਬੱਚਿਆਂ ਨੇ ਦੂਸਰੀ ਅਤੇ 3 ਬੱਚਿਆਂ ਨੇ ਤੀਸਰੀ ਪੁਜ਼ੀਸ਼ਨ, ਬਾਲ ਵਰਗ ਦੇ 4 ਬੱਚਿਆਂ ਨੇ ਤੀਸਰੀ, ਕਿਸ਼ੋਰ ਵਰਗ ਦੇ ਬੱਚਿਆਂ ਨੇ ਦੂਸਰੀ ਪੁਜ਼ੀਸ਼ਨ ਅਤੇ 4 ਬੱਚਿਆਂ ਨੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ।
ਕੰਪਿਊਟਰ ਮਾਡਲ ਮੁਕਾਬਲੇ ਵਿੱਚ ਬਾਲ ਵਰਗ ਦੇ ਬੱਚਿਆਂ ਨੇ ਪਹਿਲੀ ਤੇ ਤੀਸਰੀ ਪੁਜ਼ੀਸ਼ਨ, ਕਿਸ਼ੋਰ ਵਰਗ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ।
ਵੈਦਿਕ ਗਣਿਤ ਦੇ ਮਾਡਲ ਅਤੇ ਪ੍ਰਸ਼ਨ ਮੰਚ ਮੁਕਾਬਲੇ ਵਿੱਚ ਸ਼ਿਸ਼ੂ ਵਰਗ ਵਿੱਚ ਪਹਿਲੀ ਤੇ ਦੂਸਰੀ, ਬਾਲ ਵਰਗ ਵਿੱਚ ਦੂਸਰੀ ਤੇ ਤੀਸਰੀ ਅਤੇ ਕਿਸ਼ੋਰ ਵਰਗ ਵਿੱਚ ਦੂਸਰੀ ਪੁਜੀਸ਼ਨ ਪ੍ਰਾਪਤ ਕੀਤੀ। ਸੰਸਕ੍ਰਿਤੀ ਗਿਆਨ ਪ੍ਰੀਖਿਆ ਦੇ ਪ੍ਰਸ਼ਨ ਮੰਚ ਮੁਕਾਬਲੇ ਵਿੱਚ ਸ਼ਿਸ਼ੂ ਵਰਗ ਅਤੇ ਕਿਸ਼ੋਰ ਵਰਗ ਦੀ ਟੀਮ ਨੇ ਤੀਸਰੀ ਪੁਜੀਸ਼ਨ ਅਤੇ ਬਾਲ ਵਰਗ ਦੀ ਟੀਮ ਨੇ ਦੂਸਰੀ ਪੁਜੀਸ਼ਨ ਲਈ।ਪੱਤਰ ਵਾਚਨ ਅਤੇ ਤਤਕਾਲਿਕ ਭਾਸ਼ਣ ਵਿੱਚ ਸ਼ਿਸ਼ੂ ਵਰਗ, ਬਾਲ ਵਰਗ ਦੇ ਬੱਚਿਆਂ ਨੇ ਤੀਸਰੀ ਅਤੇ ਕਿਸੋਰ ਵਰਗ ਦੇ ਬੱਚਿਆਂ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ।

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …