Wednesday, March 29, 2023

ਆਰਟ ਗੈਲਰੀ ਦੇ ਪਹਿਲੇ ਪ੍ਰਧਾਨ ਐਸ.ਜੀ ਠਾਕੁਰ ਸਿੰਘ ਜੀ ਦਾ 123ਵਾਂ ਜਨਮ ਦਿਵਸ ਮਨਾਇਆ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ ਸੱਗੂ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਅੱਜ ਆਰਟ ਗੈਲਰੀ ਦੇ ਪਹਿਲੇ ਪ੍ਰਧਾਨ ਐਸ.ਜੀ ਠਾਕੁਰ ਸਿੰਘ ਜੀ ਦਾ 123 ਵਾਂ ਜਨਮ ਦਿਵਸ ਮਨਾਇਆ ਗਿਆ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਐਸ.ਜੀ ਠਾਕੁਰ ਸਿੰਘ ਜੀ ਦਾ ਜਨਮ ਸੰਨ 1899 ਵਿੱਚ ਵੇਰਕਾ ਵਿਖੇ ਹੋਇਆ।ਇਹਨਾ ਦਾ ਨਾਮ ਭਾਰਤ ਦੇ ਪ੍ਰਮੁੱਖ ਕਲਾਕਾਰਾਂ ਵਿੱਚ ਸ਼ਾਮਿਲ ਹੈ।ਸੰਨ 1917 ਵਿੱਚ 18 ਸਾਲ ਦੀ ਉਮਰ ਵਿੱਚ ਸ਼ਿਮਲਾ ਵਿਖੇ ਲੱਗੀ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤੇ ਗਏ ਕੰਮ ਲਈ ਮਿਲੇ 500 ਰੁਪਏ ਦੇ ਪਹਿਲੇ ਇਨਾਮ ਨਾਲ ਉਨਾਂ ਨੂੰ ਨਵੀ ਪਹਿਚਾਣ ਮਿਲੀ।ਸੰਨ 1973 ਵਿੱਚ ਐਸ.ਜੀ ਠਾਕੁਰ ਸਿੰਘ ਜੀ ਨੂੰ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ, ਪ੍ਰਧਾਨ ਸ਼ਿਵਦੇਵ ਸਿੰਘ ਆਨਰੇਰੀ ਜਨਰਲ ਸੈਕਟਰੀ ਡਾ. ਏ ਐਸ ਚਮਕ, ਫਾਇਨਾਂਸ ਸੈਕਟਰੀ ਸੁਖਪਾਲ ਸਿੰਘ ਅਤੇ ਹੋਰ ਮੈਂਬਰ ਵਲੋਂ ਉਨਾਂ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਸਮੇਂ ਐਸ.ਜੀ ਠਾਕੁਰ ਸਿੰਘ ਜੀ ਦੇ 100 ਸਾਲ ਪੁਰਾਣੇ ਕੰਮਾਂ ਦੀ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਉਦਘਾਟਨ ਆਰਟ ਗੈਲਰੀ ਦੇ ਸੀਨੀਅਰ ਮੈਂਬਰ ਮੋਹਿੰਦਰਜੀਤ ਸਿੰਘ ਨੇ ਕੀਤਾ।ਇਸ ਮੌਕੇ ਸ਼ਹਿਰ ਦੇ ਪਤਵੰਤੇ ਮੌਜ਼ੂਦ ਰਹੇੇ।ਇਸੇ ਦੌਰਾਨ ਸ੍ਰ. ਧਰਮ ਸਿੰਘ ਇੰਜੀਨੀਅਰ ਆਡੀਟੋਰੀਅਮ ਵਿਖੇ ਐਸ.ਜੀ ਠਾਕੁਰ ਸਿੰਘ ਜੀ ਦੀ ਜੀਵਨੀ ‘ਤੇ ਅਧਾਰਿਤ ਇਕ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ।

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …