ਅੰਮ੍ਰਿਤਸਰ, 16 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਫਾਰ ਵੂਮੈਨ ਦੇ ਪੀਜੀ ਡਿਪਾਰਟਮੈਂਟ ਆਫ ਕਾਮਰਸ ਐਂਡ ਮੈਨੇਜਮੈਂਟ ਵੱਲੋਂ ਬੈਂਕਿੰਗ, ਫਾਈਨਾਂਸ ਅਤੇ ਇੰਸ਼ੋਰੈਂਸ ’ਚ ਸਰਟੀਫ਼ਿਕੇਟ ਕੋਰਸ ਦੇ ਸਬੰਧ ’ਚ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਆਯੋਜਿਤ ਇਸ ਨਵੇਂ ਕੋਰਸ ਦੀ ਸ਼ੁਰੂਆਤ ਕਰਨ ਸਬੰਧੀ ਸੀ.ਪੀ.ਬੀ.ਐਫ.ਆਈ ਦੇ ਲੀਡ ਟ੍ਰੇਨਰ ਕੰਵਲਜੀਤ ਸਿੰਘ ਨੇ ਕੋਰਸ ਦੀ ਸਮੱਗਰੀ ਬਾਰੇ ਚਰਚਾ ਕੀਤੀ।
ਉਨ੍ਹਾਂ ਨੇ ਕੋਰਸ ਦੇ ਸਿਲੇਬਸ ਦਾ ਵਿਲੱਖਣ ਡਿਜ਼ਾਇਨ, ਇਸ ਦਾ ਮਾਰਕੀਟ ਮੁੱਲ ਅਤੇ ਹੁਨਰ ਵਧਾਉਣ ਦੀ ਯੋਗਤਾ ਬਾਰੇ ਗਿਆਨ ਵਿਦਿਆਰਥਣਾਂ ਨਾਲ ਸਾਂਝਾ ਕੀਤਾ।ਡਾ: ਸੁਰਿੰਦਰ ਕੌਰ ਨੇ ਵਿਦਿਆਰਥੀਆਂ ਦੇ ਭਲੇ ਲਈ ਅਜਿਹੇ ਵਡਮੁੱਲੇ ਅਤੇ ਜਾਣਕਾਰੀ ਭਰਪੂਰ ਭਾਸ਼ਣ ਦੇ ਆਯੋਜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਅਤੇ ਮੁਕਾਬਲੇਬਾਜ਼ੀ ਦੇ ਇਸ ਯੁੱਗ ’ਚ ਭਵਿੱਖ ਉਜਵੱਲ ਬਣਾਉਣ ਸਬੰਧੀ ਪਹਿਲਾਂ ਤੋਂ ਪ੍ਰਪੱਕ ਹੋਣ ਦੀ ਜ਼ਰੂਰਤ ਹੈ।ਇਸ ਲਈ ਵਿੱਦਿਅਕ ਅਦਾਰਿਆਂ ’ਚ ਗਿਆਨ ’ਚ ਵਾਧਾ ਕਰਨ ਵਾਲੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਹੋਣਾ ਬਹੁਤ ਲਾਜ਼ਮੀ ਹੈ।
ਇਸ ਮੌਕੇ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥਣਾਂ ਮੌਜ਼ੂਦ ਸਨ।
Check Also
ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ
ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …