Saturday, March 25, 2023

ਖ਼ਾਲਸਾ ਕਾਲਜ ਵਿਖੇ ‘ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ ’ਤੇ ਸਰਟੀਫਿਕੇਟ ਪ੍ਰੋਗਰਾਮ’

ਅੰਮ੍ਰਿਤਸਰ, 16 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਵਿਖੇ ਪੋਸਟ-ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਨੇ ਬਜਾਜ ਫਿਨਸਰਵ ਲਿਮਟਿਡ ਦੇ ਸਹਿਯੋਗ ਨਾਲ ‘ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ (ਸੀ.ਪੀ.ਬੀ.ਐਫ.ਆਈ) ’ਤੇ ਸਰਟੀਫਿਕੇਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਹ ਪ੍ਰੋਗਰਾਮ ਕਾਲਜ ਦਰਮਿਆਨ ਹਸਤਾਖਰ ਕੀਤੇ ਸਮਝੌਤਿਆਂ ਦਾ ਇਕ ਹਿੱਸਾ ਸੀ।ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਵਾਇਆ ਗਿਆ ਇਹ ਪ੍ਰੋਗਰਾਮ ਜ਼ਿਲੇ੍ਹ ਅਤੇ ਬਜਾਜ ਫਿਨਸਰਵ ਲਿਮਟਿਡ ਵਿਦਿਆਰਥੀਆਂ ਨੂੰ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ ’ਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਵਿਹਾਰਕ ਸਿਖਲਾਈ ਅਤੇ ਜ਼ਰੂਰੀ ਹੁਨਰ ਪ੍ਰਦਾਨ ਕਰਨ ਲਈ ਉਲੀਕਿਆ ਗਿਆ ਸੀ।
ਪ੍ਰੋਗਰਾਮ ਦੀ ਯੋਜਨਾ ਪ੍ਰਿੰਸੀਪਲ ਅਤੇ ਪ੍ਰੋਗਰਾਮ ਚੇਅਰਮੈਨ ਡਾ. ਮਹਿਲ ਸਿੰਘ ਅਤੇ ਡੀਨ ਤੇ ਪ੍ਰੋਗਰਾਮ ਡਾਇਰੈਕਟਰ ਡਾ. ਏ.ਕੇ ਕਾਹਲੋਂ ਦੀ ਦੇਖ-ਰੇਖ ਹੇਠ ਉਲੀਕੀ ਗਈ ਸੀ।ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੇ ਪੇਸ਼ੇਵਰ ਵਿਕਾਸ ਲਈ ਵਿੱਤ ਦੇ ਸਿਧਾਂਤਕ ਪਹਿਲੂਆਂ ਦੇ ਨਾਲ-ਨਾਲ ਵਿਹਾਰਕ ਗਿਆਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਜਦਕਿ ਪ੍ਰੋਗਰਾਮ ਕੋਆਰਡੀਨੇਟਰ ਤੇ ਸਹਾਇਕ ਪ੍ਰੋਫੈਸਰ ਡਾ. ਅਜੇ ਸਹਿਗਲ ਨੇ ਸਾਰੇ ਸਰੋਤ ਵਿਅਕਤੀਆਂ, ਫੈਕਲਟੀ ਮੈਂਬਰਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ।ਉਨ੍ਹਾਂ ਨੇ ਪ੍ਰੋਗਰਾਮ ਦੇ ਵਿਸ਼ੇ ’ਤੇ ਚਾਨਣਾ ਪਾਇਆ ਅਤੇ ਮੁੱਖ ਮਹਿਮਾਨ ਰਾਜਾ ਡਿਕਰੂਜ਼, ਬਜਾਜ ਦੇ ਨੁਮਾਇੰਦੇ ਅਤੇ ਪੂਬੰਧਕੀ ਟੀਮ ਨਾਲ ਜਾਣ-ਪਛਾਣ ਕਰਵਾਈ।ਸਹਾਇਕ ਪ੍ਰੋਫੈਸਰ ਤੇ ਪ੍ਰੋਗਰਾਮ ਸਹਾਇਕ ਡਾ. ਮੇਘਾ ਨੂੰ ਸੀ.ਪੀ.ਬੀ.ਐਫ.ਆਈ ਪ੍ਰੋਗਰਾਮ ਦੇ ਸੁਚਾਰੂ ਸੰਚਾਲਨ ਲਈ ਤਾਇਨਾਤ ਕੀਤਾ ਗਿਆ ਹੈ।
ਰਾਜਾ ਡੀਕਰੂਜ਼ ਨੇ ਜ਼ੋਰ ਦਿੰਦਿਆਂ ਕਿਹਾ ਕਿ ਬਜਾਜ ਫਿਨਸਰਵ ਲਿਮਟਿਡ ਦੇ ਪੇਸ਼ੇਵਰ ਟ੍ਰੇਨਰ ਉਕਤ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਸਿਖਲਾਈ ਦੇਣਗੇ।ਪ੍ਰੋਗਰਾਮ ਦੇ ਪੂਰਾ ਹੋਣ ਤੋਂ ਬਾਅਦ ਭਾਗੀਦਾਰ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ ’ਚ ਨੌਕਰੀਆਂ ਅਤੇ ਇੰਟਰਵਿਊ ਲਈ ਲੋੜੀਂਦੇ ਹੁਨਰਾਂ ਬਾਰੇ ਗਿਆਨ ਪ੍ਰਾਪਤ ਕਰਨਗੇ।ਇਸ ਪ੍ਰੋਗਰਾਮ ’ਚ ਕਾਮਰਸ ਵਿਭਾਗ ਦੇ 55 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।
ਸੀ.ਪੀ.ਬੀ.ਐਫ.ਆੲ. ਲੀਡ ਟਰੇਨਰ ਕੰਵਲਜੀਤ ਸਿੰਘ ਤਾਇਨਾਤ ਕੀਤੇ ਗਏ।ਭੁਪਿੰਦਰ ਜਿੰਦਲ, ਅਸ਼ਵਨੀ ਪੁਰੀ ਅਤੇ ਸ੍ਰੀਮਤੀ ਗੁਰਮੀਤ ਕੌਰ ਧਾਲੀਵਾਲ, ਆਫੀਸ਼ੀਅਲ ਟਰੇਨਰ, ਬਜਾਜ ਫਿਨਸਰਵ ਲਿਮ ਪ੍ਰੋਗਰਾਮ ’ਚ ਕ੍ਰਮਵਾਰ ਬੈਂਕਿੰਗ, ਬੀਮਾ ਅਤੇ ਸੰਚਾਰ ਹੁਨਰ ਸੈਸ਼ਨਾਂ ਦੇ ਸਰੋਤ ਵਿਅਕਤੀ ਵਜੋਂ ਹਾਜ਼ਰ ਹਨ। ਢੁੱਕਵੇਂ ਅਤੇ ਹੁਨਰਮੰਦ ਪ੍ਰੋਗਰਾਮ ਲਈ ਸਮਝੌਤਾ ਪੱਤਰ ’ਤੇ ਹਸਤਾਖਰ ਕਰਨ ਲਈ ਡਾ. ਕਾਹਲੋਂ ਨੇ ਬਜਾਜ ਫਿਨਸਰਵ ਦਾ ਧੰਨਵਾਦ ਕੀਤਾ।
ਇਸ ਦੌਰਾਨ ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਰਛਪਾਲ ਸਿੰਘ ਅਤੇ ਵਿਭਾਗ ਦੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵਿਖੇ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ

121 ਦੇਸ਼ ਭਗਤਾਂ ’ਚੋਂ 93 ਸਿੱਖਾਂ ਨੇ ਚੁੰਮੇ ਫਾਂਸੀ ਦੇ ਰੱਸੇ – ਡਾ. ਜਸਪਾਲ ਸਿੰਘ …