Wednesday, March 29, 2023

ਸ਼ਤਰੰਜ ਮੁਕਾਬਲਿਆਂ `ਚ ਅਕੇਡੀਆ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਤਿੰਨ ਵਿਦਿਆਰਥੀਆਂ ਦੀ ਸਟੇਟ ਪੱਧਰ ਲਈ ਚੋਣ

ਸੰਗਰੂਰ, 16 ਸਤੰਬਰ (ਜਗਸੀਰ ਲੌਂਗੋਵਾਲ) – 66ਵੇਂ ਜਿਲ੍ਹਾ ਪੱਧਰੀ ਚੈਸ ਟੂਰਨਾਮੈਂਟ ਜੋ ਕਿ ਮਿਤੀ 12 ਤੋਂ 14 ਸਤੰਬਰ ਤੱਕ ਸਕੂਲ ਸਿੱਖਿਆ ਵਿਭਾਗ ਦੀ ਖੇਡ ਸ਼ਾਖਾ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਵਿਖੇ ਕਰਵਾਏ ਗਏ।ਜਿਲ੍ਹਾ ਪੱਧਰ ਦੇ ਸ਼ਤਰੰਜ ਖੇਡ ਮੁਕਾਬਲੇ ਵਿੱਚ ਅਕੇਡੀਆ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸਲਾਹੁਣਯੋਗ ਪ੍ਰਾਪਤੀਆਂ ਹਾਸਲ ਕੀਤੀਆਂ।ਅੰਡਰ-14 ਗਰੁੱਪ ਵਿੱਚ ਛੇਵੀਂ ਜਮਾਤ ਦਾ ਵਿਦਿਆਰਥੀ ਲਵਿਸ਼ ਸ਼ਰਮਾ, ਅੰਡਰ -17 ਲੜਕਿਆਂ ਵਿੱਚ ਦਸਵੀਂ ਜਮਾਤ ਦਾ ਕੇਸ਼ਵ ਸ਼ਰਮਾ, ਲੜਕੀਆਂ ਵਿੱਚ ਅੱਠਵੀਂ ਜਮਾਤ ਦੀ ਦੀਕਸ਼ਾ ਸ਼ਰਮਾ ਨੇ ਪਹਿਲਾ ਸਥਾਨ ਹਾਸਿਲ ਕੀਤਾ।ਸਕੂਲ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਜੇਤੂ ਖਿਡਾਰੀਆਂ ਅਤੇ ਟੀਮ ਕੋਚ ਪੰਕਜ਼ ਕੁਮਾਰ ਨੂੰ ਵਧਾਈ ਦਿੱਤੀ। ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਨੇ ਆਪਣੇ ਚੰਗੇ ਪ੍ਰਦਰਸ਼ਨ ਨਾਲ ਆਪਣਾ ਨਾਮ ਸਟੇਟ ਪੱਧਰ ਦੀਆਂ ਖੇਡਾਂ ‘ਚ ਦਰਜ਼ ਕਰਵਾਇਆ ਹੈ।

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …