Tuesday, April 16, 2024

ਡੇਅਰੀ ਸਿਖਲਾਈ ਲਈ ਕਾਊਸਲਿੰਗ 19 ਸਤੰਬਰ ਨੂੰ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸਸ਼ਾਂ ਤਹਿਤ ਦੋ ਹਫਤੇ ਦੀ ਡੇਅਰੀ ਸਿਖਲਾਈ ਕੇਵਲ ਐਸ.ਸੀ ਜਾਤੀ ਦੇ ਬੇ-ਰੋਜ਼ਗਾਰ ਸਿਖਿਆਰਥੀਆਂ ਲੜਕੇ ਅਤੇ ਲੜਕੀਆਂ ਲਈ 27 ਸਤੰਬਰ 2022 ਤੋਂ ਇੰਚਾਰਜ਼ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ (ਜਿਲ੍ਹਾ ਅੰਮ੍ਰਿਤਸਰ) ਤੋਂ ਸ਼ੁਰੂ ਹੋਣ ਜਾ ਰਹੀ ਹੈ।ਜਿਸ ਦੇ ਲਈ ਸਿਖਿਆਰਥੀਆਂ ਦੀ ਕਾਊਸਲਿੰਗ 19 ਸਤੰਬਰ 2022 ਦਫਤਰ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਵਿਖੇ ਕੀਤੀ ਜਾਣੀ ਹੈ।
ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਵਰਿਆਮ ਸਿੰਘ ਗਿੱਲ ਨੇ ਦੱਸਿਆ ਕਿ ਸਿਖਲਾਈ ਦੀ ਯੋਗਤਾ ਘੱਟੋ-ਘੱਟ ਪੰਜਵੀਂ ਪਾਸ ਦੀ ਹੈ ਅਤੇ ਸਿਖਿਆਰਥੀ ਦੀ ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ।ਸਿਖਿਆਰਥੀ ਪਂੇਡੂ ਖੇਤਰ ਦਾ ਵਸਨੀਕ ਹੋਣਾ ਚਾਹੀਦਾ ਹੈ।ਉਸ ਕੋਲ ਪਸ਼ੂ ਰੱਖਣ ਦੇ ਲਈ ਜਗ੍ਹਾ ਤੇ ਚਾਰੇ ਦਾ ਪ੍ਰਬੰਧ ਹੋਵੇ ਅਤੇ ਬੈਂਕ ਖਾਤਾ ਵੀ ਚਾਲੂ ਹਾਲਤ ਵਿੱਚ ਹੋਣਾ ਚਾਹੀਦਾ ਹੈ।ਗਿੱਲ ਨੇ ਦੱਸਿਆ ਕਿ ਇਹ ਸਿਖਲਾਈ ਸਿਖਿਆਰਥੀਆਂ ਨੂੰ ਬਿਲਕੁੱਲ ਮੁਫਤ ਕਰਵਾਈ ਜਾਵੇਗੀ ਅਤੇ ਸਿਖਲਾਈ ਪੂਰੀ ਕਰਨ ਉਪਰੰਤ 3500/- ਰੁਪਏ ਵਜੀਫੇ ਵਜੋਂ ਦਿੱਤੇ ਜਾਣਗੇ।ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ਼ ਅਸਲ ਅਤੇ ਫੋਟੋ ਕਾਪੀ (ਪੜ੍ਹਾਈ ਦਾ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਬੈਂਕ ਪਾਸ-ਬੁੱਕ ਦੀ ਫੋਟੋ ਕਾਪੀ ਲੈ ਕੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਅੰਮਿ੍ਰਤਸਰ ਨਾਲ ਸੰਪਰਕ ਕਰਨ।
ਗਿੱਲ ਨੇ ਦੱਸਿਆ ਕਿ ਟ੍ਰੇਨਿੰਗ ਕਰਨ ਉਪਰੰਤ ਸਿਖਿਆਰਥੀਆਂ ਨੂੰ ਬੈਕਾਂ ਤੋਂ ਸੱਸਤੇ ਵਿਆਜ ਦਰਾਂ ‘ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ।ਸਰਕਾਰ ਵਲੋਂ ਦੁਧਾਰੂ ਪਸ਼ੂਆਂ ਦੀ ਖਰੀਦ ‘ਤੇ 33 ਪ੍ਰਤੀਸ਼ਤ ਸਬਸਿਡੀ ਵੀ ਮੁਹੱਈਆ ਕਰਵਾਈ ਜਾਵੇਗੀ।ਚਾਹਵਾਨ ਸਿਖਿਆਰਥੀ 19 ਸਤੰਬਰ 2022 ਨੂੰ ਸਵੇਰੇ 9 :00 ਵਜੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਅੰਮ੍ਰਿਤਸਰ ਸਾਹਮਣੇ ਮਿਲਕ ਪਲਾਂਟ ਵੇਰਕਾ ਵਿਖੇ ਕਾਊਸਲਿੰਗ ਦੇ ਲਈ ਹਾਜ਼ਰ ਹੋ ਸਕਦੇ ਹਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …