Sunday, April 2, 2023

ਪਲਸ ਪੋਲੀਓ ਮੁਹਿੰਮ ਦੀ ਜਾਗਰੂਕਤਾ ਲਈ ਆਟੋ ਰਿਕਸ਼ਾ ਰੈਲੀ ਹਰੀ ਝੰਡੀ ਦੇ ਕੇ ਰਵਾਨਾ

ਇੱਕ ਛੋਟੇ ਬੱਚੇ ਨੂੰ ਬੂੰਦਾਂ ਪਿਲਾ ਕੇ ਨੈਸ਼ਨਲ ਪਲਸ ਪੋਲੀੳ ਮੁਹਿੰਮ ਕੀਤੀ ਸ਼ੁਰੂ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਵ ਸਿਹਤ ਸੰਗਠਨ ਵਲੋਂ ਨੈਸ਼ਨਲ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਪੋਲੀੳ ਤੋਂ ਮੁਕਤੀ ਲਈ ਨੈਸ਼ਨਲ ਪਲਸ ਪੋਲੀੳ ਮੁਹਿੰਮ ਮਿਤੀ 18, 19 ਅਤੇ 20 ਸਤੰਬਰ 2022 ਨੂੰ ਚਲਾਈ ਜਾ ਰਹੀ ਹੈ।ਇਸ ਮੁਹਿੰਮ ਦਾ ਆਗਾਜ਼ ਅੱਜ ਸੈਟੇਲਾਇਟ ਹਸਪਤਾਲ ਰਣਜੀਤ ਐਵੀਨਿਉ ਵਿਖੇ ਤੋਂ ਕੀਤਾ ਗਿਆ।ਇਸ ਅਵਸਰ ਤੇ ਸਟੇਟ ਪੱਧਰ ਤੋਂ ਆਏ ਸਹਾਇਕ ਡਾਇਰੈਕਟਰ ਡਾ. ਬਲਵਿੰਦਰ ਕੌਰ ਅਤੇ ਐਸ.ਐਮ.ਓ (ਡਬਯੂ.ਐਚ.ਓ) ਡਾ. ਵਿਕਰਮ ਗੁਪਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੁਹਿੰਮ ਦੇ ਪ੍ਰਚਾਰ ਹਿੱਤ ਸਿਵਲ ਸਰਜਨ ਵਲੋਂ ਇੱਕ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਲਈ ਰਵਾਨਾ ਕੀਤਾ ਗਿਆ।ਰੈਲੀ ਵਿੱਚ 24 ਆਟੋ ਸਨ, ਜੋ ਕਿ ਪੂਰੇ ਸ਼ਹਿਰ ਭਰ ਦੇ ਇਲਾਕਿਆਂ ਵਿੱਚ ਇਸ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੇ।ਇਸ ਉਪਰੰਤ ਉਹਨਾਂ ਵਲੋਂ ਇੱਕ ਛੋਟੇ ਬੱਚੇ ਨੂੰ ਪੋਲਿਓ ਦੀਆਂ 2 ਬੂੰਦਾਂ ਪਿਲਾ ਕੇ ਨੈਸ਼ਨਲ ਪਲਸ ਪੋਲੀੳ ਮੁਹਿੰਮ ਦਾ ਸ਼ੁਭ ਆਰੰਭ ਕੀਤਾ ਗਿਆ।ਸਿਵਲ ਸਰਜਨ ਨੇ ਦੱਸਿਆ ਕਿ ਭਾਵੇਂ ਸਾਡਾ ਦੇਸ਼ ਪੋਲੀਓ ਮੁਕਤ ਹੋ ਚੁੱਕਾ ਹੈ, ਪਰ ਫਿਰ ਵੀ ਆਂਢ-ਗੁਵਾਂਢ ਦੇ ਦੇਸ਼ਾਂ ਤੋਂ ਇਸ ਦਾ ਖਤਰਾ ਬਰਕਰਾਰ ਰਹਿੰਦਾ ਹੈ।ਉਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ 18, 19 ਅਤੇ 20 ਸਤੰਬਰ 2022 ਨੂੰ ਆਪਣੇ ਅਤੇ ਆਪਣੇ ਆਂਢ-ਗੁਆਂਢ ਦੇ ਨਵ-ਜਨਮੇਂ ਬੱਚੇ ਤੋਂ ਲੈ ਕੇ 5 ਸਾਲ ਦੀ ੳਮਰ ਦੇ ਬੱਚਿਆਂ ਨੂੰ ਪੌਲੀਓ ਦੀਆਂ 2 ਬੂੰਦਾਂ ਜਰੂਰ ਪਿਲਾਓ ਅਤੇ ਸਿਹਤ ਵਿਭਾਗ ਦੀਆਂ ਟੀਮਾ ਨੂੰ ਪੂਰਾ ਸਹਿਯੌਗ ਦਿਉ।
ਜਿਲ੍ਹਾ ਟੀਕਾਕਰਨ ਅਫਸਰ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਰਾਊਡ ਤਹਿਤ ਕੁੱਲ 2782768 ਅਬਾਦੀ ਦੇ 549027 ਘਰਾਂ ਵਿੱਚ ਰਹਿੰਦੇ 0 ਤੋਂ 5 ਸਾਲ ਦੇ 297250 ਬੱਚਿਆਂ ਨੂੰ 1490 ਟੀਮਾਂ ਵਲੋਂ ਪੋਲੀਓ ਦੀਆਂ 2 ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 292 ਸੁਪਰਵਾਈਜਰਾ ਵਲੋ ਇਨਾਂ ਦਾ ਨਿਰੀਖਣ ਕੀਤਾ ਜਾਵੇਗਾ।

Check Also

ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …