Wednesday, March 29, 2023

ਪੈਨਸ਼ਨ ਸਕੀਮਾਂ ਸਬੰਧੀ ਲੱਗਦੇ ਕੈਂਪਾਂ ਦਾ ਲਾਭ ਉਠਾਉਣ ਲਾਭਪਤਾਰੀ – ਸੁਹਿੰਦਰ ਕੌਰ

ਜੰਡਿਆਲਾ ਗੁਰੂ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਹਰਭਜਨ ਸਿੰਘ ਮਾਨ ਦੀ ਇੱਛਾ ਅਨੁਸਾਰ ਪੈਨਸ਼ਨ ਸਕੀਮਾਂ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਸਕੀਮਾਂ ਦਾ ਲਾਭ ਦੇਣ ਲਈ ਹਲਕਾ ਜੰਡਿਆਲਾ ਗੁਰੂ ਵਿਖੇ ਹਰ ਹਫਤੇ ਪੈਨਸ਼ਨ ਸੁਵਿਧਾ ਕੈਂਪ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ।ਇਨ੍ਹਾਂ ਕੈਂਪਾਂ ਵਿਚ ਸਬੰਧਤ ਅਧਿਕਾਰੀ ਲੋੜਵੰਦਾਂ ਤੋਂ ਫਾਰਮ ਆਦਿ ਭਰਵਾ ਕੇ ਅਗਲੇਰੀ ਕਾਰਵਾਈ ਕਰਦੇ ਹਨ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਧਰਮ ਪਤਨੀ ਬੀਬਾ ਸੁਹਿੰਦਰ ਕੌਰ ਨੇ ਪਿੰਡ ਸੈਦੁਕੇ ਵਿਖੇ ਲਗਾਏ ਕੈਂਪ ਮੌਕੇ ਸਮੇਂ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਬੁਢਾਪਾ, ਵਿਧਵਾ, ਨਿਆਸ਼ਰਿਤ ਪੈਨਸਨ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਜ਼ਨਾਂ ਲਈ ਪੈਨਸ਼ਨ ਸਕੀਮ ਦਾ ਯੋਗ ਲਾਭਪਾਤਰਾਂ ਨੂੰ ਲਾਭ ਦੇਣ ਲਈ ਮੌਕੇ ‘ਤੇ ਹੀ ਫਾਰਮ ਭਰਵਾਏ ਜਾਂਦੇ ਹਨ ਅਤੇ ਕਈ ਲੋਕਾਂ ਦੇ ਕੰਮ ਮੌਕੇ ਉਤੇ ਵੀ ਹੋ ਜਾਂਦੇ ਹਨ।ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ‘ਚ ਭਾਗ ਲੈ ਕੇ ਇਸ ਦਾ ਲਾਹਾ ਲਿਆ ਜਾਵੇ।
ਇਸ ਮੌਕੇ ਸੁਨੈਨਾ ਰੰਧਾਵਾ ਪ੍ਰਧਾਨ ਮਹਿਲਾ ਵਿੰਗ ਜੰਡਿਆਲਾ ਗੁਰੂ ਅਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ।

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …