ਅੰਮ੍ਰਿਤਸਰ, 20 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਲੋਂ ‘ਫਿਊਚਰ ਪ੍ਰੋਸਪੈਕਟ ਆਫ਼ ਰੇਡੀਓ’ ’ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਇਸ ਲੈਕਚਰ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਰੇਡੀਓ ਪੱਤਰਕਾਰ ਅਤੇ ਨਿਊਜ਼ ਪ੍ਰੋਡਿਊਸਰ ਅਰੁਣ ਸੁੰਦਰਾਲ ਦਾ ਪ੍ਰੋ: ਤਮਿੰਦਰ ਸਿੰਘ ਭਾਟੀਆ, ਡਾ. ਜਸਪ੍ਰੀਤ ਕੌਰ ਦੁਆਰਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਜੰਗ, ਸ਼ਾਂਤੀ ਜਾਂ ਕੋਈ ਵੀ ਕੁਦਰਤੀ ਆਫ਼ਤ ਦਾ ਸਮਾਂ ਹੋਵੇ ਤਾਂ ਰੇਡੀਓ ਨੇ ਹਰ ਸਮੇਂ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਵੀ ਅਜਿਹੇ ਸਮਾਗਮ ਕਰਵਾਉਣ ਲਈ ਪ੍ਰੇਰਿਆ।
ਸੁੰਦਰਾਲ ਨੇ ਰੇਡੀਓ ਦੇ ਖੇਤਰ ’ਚ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸਦਿਆ ਕਿਹਾ ਕਿ ਇਸ ਖੇਤਰ ’ਚ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ।ਉਨਾਂ ਨੇ ਵਿਦਿਆਰਥੀਆਂ ਵਲੋਂ ਰੇਡੀਓ ਕਿੱਤੇ ’ਚ ਸੁਨਹਿਰੀ ਭਵਿੱਖ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਡੀਨ, ਅਕਾਦਮਿਕ ਮਾਮਲਿਆਂ ਦੇ ਮੁਖੀ ਤਮਿੰਦਰ ਭਾਟੀਆ ਨੇ ਕਿਹਾ ਕਿ ਅੱਜਕਲ ਰੇਡੀਓ ਪਿੰਡਾਂ ਦੇ ਨਾਲ-ਨਾਲ ਵੱਡੇ ਸ਼ਹਿਰਾਂ ’ਚ ਵੀ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ।ਡਾ: ਜਸਪ੍ਰੀਤ ਕੌਰ ਨੇ ਕਿਹਾ ਕਿ ਰੇਡੀਓ ਨੇ ਲੋਕਾਂ ਨੂੰ ਜਾਗਰੂਕ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਵਿਭਾਗ ਮੁੱਖੀ ਪ੍ਰੋ: ਫੈਰੀ ਭਾਟੀਆ ਨੇ ਕਿਹਾ ਕਿ ਰੇਡੀਓ ’ਚ ਆਵਾਜ਼ ਹੀ ਸੰਚਾਰ ਦਾ ਮਾਧਿਅਮ ਹੈ। ਇਸ ਲਈ ਰੇਡੀਓ ਜੌਕੀ ਬਣਨ ਲਈ ਤੁਹਾਡੀ ਆਵਾਜ਼ ਆਕਰਸ਼ਕ ਹੋਣੀ ਚਾਹੀਦੀ ਹੈ ਤਾਂ ਜੋ ਸਰੋਤੇ ਤੁਹਾਡੀ ਆਵਾਜ਼ ਸਦਕਾ ਤੁਹਾਡੇ ਨਾਲ ਜੁੜ ਸਕਣ।
ਇਸ ਮੌਕੇ ਪ੍ਰੋ: ਸੁੰਦਰਿਆ, ਪ੍ਰੋ: ਹਰੀ ਸਿੰਘ, ਪ੍ਰੋ: ਸੁਰਭੀ ਸ਼ਰਮਾ, ਪ੍ਰੋ: ਮਨਮੀਤਪਾਲ ਸਿੰਘ, ਪ੍ਰੋ: ਜਸਕੀਰਤ ਸਿੰਘ ਸਮੇਤ ਵਿਭਾਗ ਵਿਦਿਆਰਥੀ ਹਾਜ਼ਰ ਸਨ।
Check Also
ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ
ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …