ਸੰਗਰੂਰ, 21 ਸਤੰਬਰ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾਂ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਵਲੋ ਪੰਜਾਬ ਸਰਕਾਰ ਦੁਆਰਾ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ-2022’ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੇ ਇਕ ਦਰਜਨ ਤੋਂ ਵੱਧ ਵਿਦਆਰਥੀ ਜਿਲ੍ਹਾ ਪੱਧਰੀ ਮੁਕਾਬਲੇ ਜਿੱਤ ਕੇ ਰਾਜ ਪੱਧਰੀ ਮੁਕਾਬਲਿਆਂ ਲਈ ਅਪਣੀ ਚੋਣ ਕਰਵਾ ਚੁੱਕੇ ਹਨ ਅਤੇ ਇਕ ਵਾਰ ਫੇਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਜੁਡੋ ਵਿੱਚ ਚਾਰ ਗੋਲਡ ਮੈਡਲ ਪ੍ਰਪਤ ਕੀਤੇ ਹਨ।
ਸਕੂਲ ਦੇ ਕੋਚ ਪ੍ਰਿਥੀ ਸਿੰਘ ਅਤੇ ਰੁਪਿੰਦਰ ਸਿੰਘ ਨੇ ਦੱਸਿਆ ਕਿ ਜੁਡੋ ਵਿਚ ਭਾਗ ਲੈਦੇ ਹੋਏ ਅੰਡਰ 14 ਮੁੰਡਿਆਂ ਵਿਚ ਦਿਲਪ੍ਰੀਤ ਸਿੰੰਘ ਨੇ ਗੋਲਡ ਅਤੇ ਅੰਡਰ-14 ਲੜਕੀਆਂ ਵਿਚ ਅਰਸ਼ਦੀਪ ਕੌਰ, ਮਨਜੋਤ ਕੌਰ ਅਤੇ ਸ਼ਰਨਪ੍ਰੀਤ ਕੌਰ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਅਪਣੀ ਜਗਾ ਰਾਜ ਪੱਧਰੀ ਖੇਡਾਂ ਲਈ ਪੱਕੀ ਕਰ ਲਈ ਹੈ।
ਵਿਦਿਆਰਥੀਆਂ ਦੀ ਇਸ ਪ੍ਰਾਪਤੀ ‘ਤੇ ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਕਿਹਾ ਕਿ ਹੋ ਰਹੀਆਂ ਖੇਡਾਂ ਵਿਚ ਵਿਦਿਆਰਥੀ ਲਗਾਤਾਰ ਜਿੱਤ ਪ੍ਰਾਪਤ ਕਰ ਰਹੇ ਹਨ ਅਤੇ ਸਕੂਲ ਦੇ ਨਾਮ ਦੇ ਨਾਲ-ਨਾਲ ਅਪਣੇੇ ਮਾਤਾ-ਪਿਤਾ ਦਾ ਨਾਮ ਵੀ ਰੋਸ਼ਨ ਕਰ ਰਹੇ ਹਨ।ਜਿਕਰਯੋਗ ਹੈ ਕਿ ਪਾਵਰ ਲਿਫਟਿੰਗ ਵਿੱਚ ਵੀ ਇਸ ਸਕੂਲ ਦੇ ਵਿਦਿਆਰਥੀ ਤਿੰਨ ਮੈਡਲ ਹਾਸਿਲ ਕਰ ਚੁੱਕੇ ਹਨ।
Check Also
ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ
ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …