Saturday, March 25, 2023

ਜਿਲ੍ਹਾ ਪੱਧਰੀ ਟੂਰਨਾਂਮੈਟਾਂ ਦਾ ਦੱਸਵੇਂ ਦਿਨ ਹੋਏ ਵੱਖ-ਵੱਖ ਖੇਡ ਮੁਕਾਬਲੇ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਤੇ ਖੇਡ ਵਿਭਾਗ ਪੰਜਾਬ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਰਾਜ ਕਮਲ ਚੌਧਰੀ ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ, ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ, ਏ.ਡੀ.ਸੀ (ਜ) ਸੁਰਿੰਦਰ ਸਿੰਘ, ਅਤੇ ਏ.ਡੀ.ਸੀ (ਵਿਕਾਸ) ਰਣਬੀਰ ਸਿੰਘ ਮੂਧਲ ਦੀ ਰਹਿਨੁਮਾਈ ਹੇਠ ਜਿਲ੍ਹਾ ਪੱਧਰ ਦੇ ਮੁਕਾਬਲੇ ਕਰਵਾਏ ਗਏ।
ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਜਿਲ੍ਹਾ ਪੱਧਰ ‘ਤੇ ਅੰਡਰ-14,17,21 ਅਤੇ 21 ਤੋ 40 ਉਮਰ ਵਰਗ ਵਿੱਚ ਕੁੱਲ 21 ਗੇਮਾਂ (ਫੁਟਬਾਲ, ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਖੋ ਖੋ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗਤਕਾ, ਕਿੱਕ ਬਾਕਸਿੰਗ, ਹਾਕੀ, ਬਾਸਕਿਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਤੈਰਾਕੀ, ਬਾਕਸਿੰਗ, ਵੇਟਲਿਫਟੰਗ, ਟੇਬਲ ਟੈਨਿਸ, ਵਾਲੀਬਾਲ, ਬੈਡਮਿੰਟਨ, ਐਥਲੈਟਿਕਸ ਕਰਵਾਈਆ ਜਾ ਰਹੀਆਂ ਹਨ।41 ਤੋਂ 50 ਅਤੇ 50 ਤੋਂ ਵੱਧ ਉਮਰ ਵਰਗ ਵਿੱਚ ਕੇਵਲ ਗੇਮ ਟੇਬਲ ਟੈਨਿਸ, ਲਾਅਨ ਟੈਨਿਸ, ਵਾਲੀਬਾਲ, ਬੈਡਮਿੰਟਨ ਅਤੇ ਐਥਲੈਟਿਕਸ ਕਰਵਾਈਆ ਜਾਣਗੀਆਂ।
ਅੱਜ ਗੇਮ ਫੁੱਟਬਾਲ ਦੇ ਟੂਰਨਾਂਮੈਟ ਵਿੱਚ 21 ਸਾਲ ਤੋਂ ਘੱਟ ਉਮਰ ਵਰਗ ‘ਚ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲਾ ਮੈਚ ਯੰਗ ਸਟਾਰ ਫੁੱਟਬਾਲ ਕਲੱਬ ਅਤੇ ਨੇਸ਼ਟਾ ਫੁਟਬਾਲ ਕਲੱਬ ਦਰਮਿਆਨ ਹੋਈਆਂ।ਜਿਸ ਵਿੱਚ ਯੰਗ ਸਟਾਰ ਫੁੱਟਬਾਲ ਕਲੱਬ ਨੇ 1-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ।ਦੂਜਾ ਮੈਚ ਖਿਲਚੀਆਂ ਅਤੇ ਰਾਜਾਸਾਂਸੀ ‘ਚ ਹੋਇਆ। ਜਿਸ ਵਿੱਚ ਖਿਲਚੀਆਂ ਦੀ ਟੀਮ ਨੇ 1-0 ਦੇ ਅੰਤਰ ਨਾਲ ਜਿੱਤ ਹਾਸਲ ਕੀਤੀ।ਕੋਟਲਾ ਸੁਲਤਾਨ ਸਿੰਘ ਅਤੇ ਬੰਡਾਲਾ ਵਿਚਕਾਰ ਹੋਏ ਤੀਜੇ ਮੈਚ ਵਿੱਚ ਬੰਡਾਲਾ ਨੇ 1-0 ਦੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ। ਚੌਥਾ ਮੈਚ ਭੰਗਾਲੀ ਕਲਾਂ ਅਤੇ ਸਵਰਾਜ ਫੁੱਟਬਾਲ ਕਲੱਬ ਦਰਮਿਆਨ ਹੋਇਆ।ਜਿਸ ਵਿੱਚ ਸਵਰਾਜ ਫੁੱਟਬਾਲ ਕਲੱਬ ਨੇ ਜਿੱਤ ਹਾਸਲ ਕੀਤੀ।ਪੰਜਵਾਂ ਮੈਚ ਚੰਨਣਕੇ ਅਤੇ ਡਿੰਡਰ ‘ਚ ਹੋਇਆ।
ਗੇਮ ਬਾਸਕਿਟਬਾਲ ਦਾ ਟੂਰਨਾਂਮੈਟ 21 ਸਾਲ ਤੋਂ ਘੱਟ ਉਮਰ ਵਰਗ ਲੜਕੀਆਂ ਦੇ ਮੁਕਾਬਲਿਆ ਵਿੱਚ ਸੰ:ਕੰ:ਸੀ:ਸੈ ਸਕੂਲ ਮਾਲ ਰੋਡ ਦੀ ਟੀਮ ਪਹਿਲੇ ਸਥਾਨ ਅਤੇ ਸੈਕਰਟ ਹਾਰਡ ਸਕੂਲ ਦੀ ਟੀਮ ਦੂਜੇ ਸਥਾਨ ਅਤੇ ਖਾਲਸਾ ਕਾਲਜ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Check Also

ਖਾਲਸਾ ਕਾਲਜ ਲਾਅ ਵਿਖੇ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ

121 ਦੇਸ਼ ਭਗਤਾਂ ’ਚੋਂ 93 ਸਿੱਖਾਂ ਨੇ ਚੁੰਮੇ ਫਾਂਸੀ ਦੇ ਰੱਸੇ – ਡਾ. ਜਸਪਾਲ ਸਿੰਘ …