Friday, September 30, 2022

ਮੇਅਰ ਦੀ ਪ੍ਰਧਾਨਗੀ ‘ਚ ਵਾਟਰ ਟੈਰਿਫ ਪਾਲਿਸੀ-2018 ਲਾਗੂ ਕਰਨ ਲਈ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 22 ਸਤੰਬਰ (ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੁਮਾਰ ਸੋਰਭ ਰਾਜ ਵਲੋਂ ਪੰਜਾਬ ਵਾਟਰ ਟੈਰਿਫ ਪਾਲਿਸੀ ਲਾਗੂ ਕਰਨ ਲਈ ਬਣਾਈ ਗਈ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ।ਜਿਸ ਵਿਚ ਡਿਪਟੀ ਮੇਅਰ ਯੂਨਸ ਕੁਮਾਰ, ਸਬ ਕਮੇਟੀਆਂ ਦੇ ਚੇਅਰਮੈਨ ਅਸ਼ਵਨੀ ਕਾਲੇਸ਼ਾਹ, ਜੀਤ ਸਿੰਘ ਭਾਟੀਆ, ਮਹੇਸ਼ ਖੰਨਾ, ਸੁਖਦੇਵ ਸਿੰਘ ਚਾਹਲ, ਨਿਗਰਾਨ ਇੰਜੀ. ਅਨੁਰਾਗ ਮਹਾਜਨ, ਕਾਰਜਕਾਰੀ ਇੰਜੀ. ਲਤਾ ਚੌਹਾਨ, ਰਜਿੰਦਰ ਸਿੰਘ ਮਰੜੀ, ਸਕੱਤਰ ਰਜਿੰਦਰ ਸ਼ਰਮਾ ਹਾਜ਼ਰ ਸਨ।ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਇਸ ਪੰਜਾਬ ਵਾਟਰ ਟੈਰਿਫ ਪਾਲਿਸੀ ਅਧੀਨ ਹਰ ਇਕ ਘਰ ਵਿਚ ਵਾਟਰ ਮੀਟਰ ਲਗਾ ਕੇ ਉਸ ਮੁਤਾਬਿਕ ਚਾਰਜ਼ ਲਏ ਜਾਣੇ ਹਨ।ਇਸ ਵਾਸਤੇ ਅੱਜ ਉਕਤ ਮੀਟਿੰਗ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਮੈਂਬਰਾਂ ਨੇ ਵਡਮੁੱਲੇ ਵਿਚਾਰ ਅਤੇ ਸੁਝਾਅ ਦਿੱਤੇ।ਉਨਾਂ ਕਿਹਾ ਕਿ ਮੀਟਿੰਗ ਵਿੱਚ ਦਿੱਤੇ ਗਏ ਸੁਝਾਵਾਂ ਅਤੇ ਕੀਤੇ ਗਏ ਫੈਸਲੇ ਅਨੁਸਾਰ ਨੀਤੀ ਤਿਆਰ ਕਰਕੇ ਇਸ ਵਾਟਰ ਟੈਰਿਫ ਪਾਲਿਸੀ ਅਨੁਸਾਰ ਮੁੜ ਵਿਚਾਰ-ਵਟਾਂਦਰੇ ਲਈ ਮੀਟਿੰਗ ਜਲਦ ਕੀਤੀ ਜਾਵੇਗੀ।

Check Also

ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਨੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ

ਸਮਰਾਲਾ, 30 ਸਤੰਬਰ (ਇੰਦਰਜੀਤ ਸਿੰਘ ਕੰਗ) – ਏਥੇ ਲੇਬਰ ਚੌਕ ਸਮਰਾਲਾ ਵਿਖੇ ਸ਼ਹੀਦ ਭਗਤ ਸਿੰਘ …