Friday, September 30, 2022

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਲੋਂ ਸਵੱਛਤਾ ਪਖਵਾੜਾ ਕੈਂਪ ਦਾ ਆਯੋਜਨ

ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ `ਚ ਸਵੱਛਤਾ ਪਖਵਾੜਾ ਕੈਂਪ ਦਾ ਆਯੋਜਨ ਕੀਤਾ ਗਿਆ।ਸਵੱਛਤਾ ਨੂੰ ਨਿਤ ਦੇ ਜੀਵਨ ਦਾ ਅਟੁੱਟ ਅੰਗ ਬਣਾਉਣ ਦੇ ਉਦੇਸ਼ ਨੂੰ ਮੁੱਖ ਰੱਖ ਕੇ ਸਵੱਛਤਾ ਪਖਵਾੜੇ ਦੇ ਅੰਤਰਗਤ` ਸਿੰਗਲ ਯੂਜ਼ ਪਲਾਸਟਿਕ ਐਂਡ ਵਾਟਰ ਕੰਜ਼ਰਵੇਸ਼ਨ` ‘ਤੇ, ਮਿਸ ਨੀਤੀਕਾ ਅਤੇ ਡਾ. ਹਰਪ੍ਰੀਤ ਕੌਰ, ਬੌਟਨੀ ਵਿਭਾਗ, ਨੇ ਵਿਚਾਰਾਂ ਦੀ ਸ਼ੁੱਧਤਾ ‘ਤੇ, ਡਾ. ਨਿਧੀ ਅਗਰਵਾਲ, ਪੀ.ਜੀ ਡਿਪਾਰਟਮੈਂਟ ਆਫ ਕਾਮਰਸ ਵਿਭਾਗ ਅਤੇ ਡਾ. ਰਸ਼ਮੀ ਕਾਲੀਆ ਨੇ ‘ਮਾਨਵੀ ਵਿਹਾਰ’ ‘ਤੇ ਵਲੰਟੀਅਰਾਂ ਨਾਲ ਵਿਚਾਰ ਸਾਂਝੇ ਕੀਤੇ।
ਵੇਸਟ ਐਂਡ ਪਲਾਸਟਿਕ ਰੀਸਾਈਕਲਿੰਗ ਦੇ ਤਰੀਕੇ ਦੇਖਣ ਅਤੇ ਸਿੱਖਣ ਦੇ ਉਦੇਸ਼ ਨਾਲ ਵਲੰਟੀਅਰਾਂ ਨੇ (ਸੀ.ਆਈ.ਪੀ.ਈ.ਟੀ) ਸੈਂਟਰਲ ਇੰਸਟੀਚੀਊਟ ਆਫ ਪਲਾਸਟਿਕ ਇੰਜੀਨੀਅਰਿੰਗ ਵਿੰਗ ਐਂਡ ਟੈਕਨਾਲੋਜੀ ਦਾ ਵਿਸ਼ੇਸ ਰੂਪ ਨਾਲ ਦੌਰਾ ਕੀਤਾ।ਇਸ ਦੌਰਾਨ ਕਾਲਜ ਕੈਂਪਸ ਅਤੇ ਹੌਸਟਲ ‘ਚ ਰੁੱਖ ਲਗਾਉਣ ਦੀ ਮੁਹਿੰਮ ਅਤੇ ਸਵੱਛਤਾ ਅਭਿਆਨ ਚਲਾਇਆ ਗਿਆ ।
ਸੁਤੰਤਰਤਾ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਪ੍ਰੋ. ਹਰਦੀਪ ਸਿੰਘ, ਓ.ਐਸ.ਡੀ ਟੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇੇ ਕਾਲਜ ਕੈਂਪਸ ‘ਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਐਨ.ਐਸ.ਐਸ ਵਲੰਟੀਅਰਾਂ ਨੇ ਪਰੇਡ ਅਤੇ ਨੁੱਕੜ ਨਾਟਕ ‘ਚ ਹਿੱਸਾ ਲਿਆ।1947 ਦੀ ਵੰਡ ਚ ਸਰਹੱਦ ਦੇ ਦੋਨਾਂ ਪਾਸੇ ਵਿਸਥਾਪਿਤ ਹੋਏ ਲੋਕਾਂ ਦੇ ਦੁੱਖ-ਦਰਦ ਅਤੇ ਪੀੜਾ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦਾ ਉਦਘਾਟਨ ਡਾ. ਰਜੇਸ਼ ਕੁਮਾਰ, ਚੇਅਰਪਰਸਨ, ਸਕੂਲ ਆਫ ਸੋਸ਼ਲ ਸਾਈਂਸਿਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕੀਤਾ।ਇਸ ਤੋਂ ਬਾਅਦ ਡਾ. ਰਾਜੇਸ਼ ਕੁਮਾਰ ਨੇ `ਭਾਰਤ ਦੇ ਝੰਡੇ ਦਾ ਮਹੱਤਵ` ਵਿਸ਼ੇ ‘ਤੇ ਵਿਚਾਰ ਪੇਸ਼ ਕੀਤੇ। ਐਨ ਐਸ ਐਸ ਵਲੰਟੀਅਰਾਂ ਦੁਆਰਾ ‘ਹਰ ਘਰ ਤਿਰੰਗਾ’ ਪ੍ਰਤੀਯੋਗਿਤਾ ‘ਚ ਪੋਸਟਰ ਬਣਾ ਕੇ ਹਿੱਸਾ ਲਿਆ ਗਿਆ।ਜਿਸ ਵਿਚ ਮਿਸ ਦਿਵਯਾ, ਮਿਸ ਮੁਸਕਾਨ ਅਤੇ ਮਿਸ ਆਸਥਾ ਨੇ ਕ੍ਰਮਵਾਰ ਪਹਿਲਾ, ਦੁਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਮਿਸ ਹਰਲੀਨ ਨੂੰ ਇਸ ਸਵੱਛਤਾ ਪਖਵਾੜੇ ‘ਚ ‘ਬੈਸਟ ਕਮਿਟਿਡ’ ਐਨ.ਐਸ.ਐਸ ਵਲੰਟੀਅਰ ਅਤੇ ਮਿਸ ਇਸ਼ਾ ਨੂੰ ‘ਬੈਸਟ ਲੈਂਜ਼ਵੂਮੈਨ’ ਨਾਲ ਸਨਮਾਨਿਤ ਕੀਤਾ ਗਿਆ ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡਾ. ਅਨੀਤਾ ਨਰੇਂਦਰ, ਡੀਨ, ਕਮਿਊਨੀਟੀ ਡਿਵਲਪਮੈਂਟ ਈਨੀਸ਼ੀਏਟਿਵ, ਪ੍ਰੋ. ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ, ਐਨ.ਐਸ.ਐਸ ਪ੍ਰੋਗਰਾਮ ਅਫਸਰਾਂ ਨੂੰ ਸਵੱਛਤਾ ਪਖਵਾੜੇ ਦੇ ਸਫਲ ਆਯੋਜਨ ‘ਤੇ ਵਧਾਈ ਦਿੱਤੀ

Check Also

ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਨੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ

ਸਮਰਾਲਾ, 30 ਸਤੰਬਰ (ਇੰਦਰਜੀਤ ਸਿੰਘ ਕੰਗ) – ਏਥੇ ਲੇਬਰ ਚੌਕ ਸਮਰਾਲਾ ਵਿਖੇ ਸ਼ਹੀਦ ਭਗਤ ਸਿੰਘ …