Friday, September 30, 2022

ਸਰਕਾਰੀ ਸਕੂਲ ਭਿੰਡੀ ਸੈਂਦਾ ਚੋਗਾਵਾਂ ਤੇ ਸਰਕਾਰੀ ਐਲੀ. ਸਕੂਲ ਕੋਟ ਮਾਹਨਾ ਸਿੰਘ ਵਿਖੇ ਪੈਨਸ਼ਨ ਕੈਂਪ 28 ਸਤੰਬਰ ਨੂੰ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਦੇ ਬਜੁਰਗ, ਦਿਵਆਂਗ, ਵਿਧਵਾ, ਆਸ਼ਰਿਤ ਬੱਚਿਆਂ ਦੀ ਭਲਾਈ ਲਈ ਪੈਨਸ਼ਨ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ 28 ਸਤੰਬਰ 2022 ਨੂੰ ਇਹ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀ ਸੈਂਦਾ ਚੋਗਾਵਾਂ ਤੇ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਮਾਹਨਾ ਸਿੰਘ ਵਿਖੇ ਲੱਗੇਗਾ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੈਨਸ਼ਨ ਕੈਂਪ ਲਈ ਯੋਗ ਵਿਅਕਤੀ ਆਂਗਨਵਾੜੀ ਵਰਕਰਾਂ ਨਾਲ ਤਾਲਮੇਲ ਕਰਕੇ ਲੋੜੀਂਦੇ ਦਸਤਾਵੇਜ ਲੈ ਕੇ ਕੈਂਪ ਵਿੱਚ ਪਹੁੰਚਣ ਤਾਂ ਜੋ ਉਨ੍ਹਾਂ ਦੀ ਪੈਨਸ਼ਨ ਲਗਾਈ ਜਾ ਸਕੇ।ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋੜਵੰਦਾਂ ਨੂੰ ਕੈਂਪ ਦੌਰਾਨ ਇਹ ਸਹੂਲਤ ਆਪਣੇ ਘਰ ਦੇ ਨਜ਼ਦੀਕ ਹੀ ਪ੍ਰਾਪਤ ਹੋਵੇਗੀ।
ਸੂਦਨ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੜ੍ਹ ਰਹੇ ਦਿਵਆਂਗ ਬੱਚਿਆਂ ਦੀ ਭਲਾਈ ਲਈ ਪਹਿਲੀ ਤੋਂ ਦਸਵੀਂ ਤੱਕ 2000/-ਰੁਪਏ ਮਹੀਨਾ ਅਤੇ +1 ਤੋਂ ਉਚੇਰੀ ਸਿਖਿਆ ਲਈ 4000/-ਰੁਪਏ ਮਹੀਨਾ ਸਕਾਲਰਸ਼ਿਪ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਇਸ ਸਹੂਲਤ ਦਾ ਲਾਭ ਲੈਣ ਲਈ ਵਿਦਿਆਰਥੀ ਆਨਲਾਈਨ ਪੋਰਟਲ www.scholarship.gov.in ’ਤੇ ਅਪਲਾਈ ਕਰਦੇ ਸਕਦੇ ਹਨ।

Check Also

ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਨੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ

ਸਮਰਾਲਾ, 30 ਸਤੰਬਰ (ਇੰਦਰਜੀਤ ਸਿੰਘ ਕੰਗ) – ਏਥੇ ਲੇਬਰ ਚੌਕ ਸਮਰਾਲਾ ਵਿਖੇ ਸ਼ਹੀਦ ਭਗਤ ਸਿੰਘ …