Thursday, March 28, 2024

ਮਾਲ ਰੋਡ ਸਕੂਲ ਦੀਆਂ 100 ਖਿਡਾਰਨਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਲਿਆਂ ‘ਚ ਮਾਰੀਆਂ ਮੱਲਾਂ

ਸਕੂਲ ਖਿਡਾਰਨਾਂ ਦੀ ਸੂਬਾ ਪੱਧਰੀ ਖੇਡ ਮੁਕਾਬਲਿਆਂ ਲਈ ਹੋਈ ਚੋਣ
ਅੰਮ੍ਰਿਤਸਰ, 24 ਸਤੰਬਰ ( ਸੁਖਬੀਰ ਸਿੰਘ) – ਖੇਡ ਵਿਭਾਗ ਪੰਜਾਬ ਵਲੋਂ 1 ਸਤੰਬਰ ਤੋਂ 21 ਅਕਤੂਬਰ ਤੱਕ ‘ਖੇਡਾਂ ਵਤਨ ਪੰਜਾਬ ਦੀਆਂ-2022″ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪੱਧਰੀ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦੀਆਂ 160 ਖਿਡਾਰਨਾਂ ਨੇ ਭਾਗ ਲਿਆ ਅਤੇ ਲਗਭਗ 100 ਖਿਡਾਰਨਾਂ ਸੂਬਾ ਪੱਧਰੀ ਮੁਕਾਬਲਿਆਂ ਲਈ ਚੁਣੀਆ ਗਈਆਂ।ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਜੁਗਰਾਜ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਇਨ੍ਹਾਂ ਮੁਕਾਬਲਿਆਂ ਵਿਚ ਬੇਹਤਰੀਨ ਪ੍ਰਦਸ਼ਨ ਕਰਨ ਲਈ ਉਨ੍ਹਾਂ ਨੇ ਸਕੂਲ ਨੂੰ ਵਧਾਈ ਦਿੱਤੀ।
ਮਾਲ ਰੋਡ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਮਾਲ ਰੋਡ ਸਕੂਲ ਬਾਸਕਿਟਬਾਲ (ਲੜਕੀਆਂ) ਦੀਆਂ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੀਆਂ ਟੀਮਾਂ ਨੇ ਬਾਸਕਿਟਬਾਲ ਅੰਡਰ-19 ਵਿੱਚ ਪਹਿਲਾ ਸਥਾਨ, ਅੰਡਰ-17 ਵਿੱਚ ਪਹਿਲਾ ਸਥਾਨ ਅਤੇ ਅੰਡਰ-14 ਵਰਗ ਵਿੱਚ ਤੀਜਾ ਸਥਾਨ ਹਾਸਲ ਕੀਤਾ।ਮੁੱਕੇਬਾਜ਼ੀ ਖੇਡ ਮੁਕਾਬਲਿਆਂ ਵਿੱਚ ਸਕੂਲ ਦੀ ਮੁੱਕੇਬਾਜ਼ੀ ਟੀਮਾਂ ਨੇ ਅੰਡਰ-14 ਵਿਚ ਪਹਿਲਾ ਸਥਾਨ, ਅੰਡਰ-19 ਵਿੱਚ ਪਹਿਲਾ ਸਥਾਨ ਅਤੇ ਅੰਡਰ-17 ਵਿੱਚ ਦੂਸਰਾ ਸਥਾਨ ਹਾਸਲ ਕੀਤਾ।ਇਸੇ ਤਰਾਂ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਅੰਡਰ-17 ਅਤੇ ਅੰਡਰ-19 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀਆਂ ਮੁਕਾਬਲਿਆਂ ਵਿੱਚ ਅੰਡਰ-14 ਅਤੇ ਅੰਡਰ-17 ਵਿੱਚ ਦੂਸਰਾ ਸਥਾਨ ਅਤੇ ਅੰਡਰ-19 ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜੁਡੋ ਮੁਕਾਬਲਿਆਂ ਵਿੱਚ ਅੰਡਰ-17 ਅਤੇ ਅੰਡਰ-19 ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਫੈਂਸਿੰਗ ਤਲਵਾਰਬਾਜ਼ੀ ਮੁਕਾਬਲਿਆਂ ਵਿੱਚ ਸਕੂਲ ਦੀਆਂ 21 ਖਿਡਾਰਨਾਂ ਅਤੇ ਜਿਮਨਾਸਟਿਕ ਦੀਆਂ 10 ਖਿਡਾਰਨਾਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ।ਮੁਕਾਬਲਿਆਂ ਵਿਚੋਂ ਮਾਲ ਰੋਡ ਸਕੂਲ ਦੀਆਂ ਖਿਡਾਰਨਾਂ ਵਲੋਂ ਜਿੱਤਾਂ ਪ੍ਰਾਪਤ ਕਰਨ ਉਪਰੰਤ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਖਿਡਾਰਨਾਂ ਅਤੇ ਸਕੂਲ ਦੇ ਕੋਚ ਸਾਹਿਬਾਨਾਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਕੇ ਰਾਜ ਅਤੇ ਨੈਸ਼ਨਲ ਪੱਧਰ ਤੇ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਕੂਲ ਕੋਚ ਰਵਿੰਦਰ ਸਿੰਘ ਬਿੰਦਾ, ਅਵਤਾਰ ਸਿੰਘ, ਅਮਰਜੀਤ ਸਿੰਘ ਕਾਹਲੋਂ, ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਜਗਪ੍ਰੀਤ ਕੌਰ ਅਤੇ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।

 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …