Friday, December 9, 2022

ਗਾਇਕ ਸਵ. ਮਹਿੰਦਰ ਕਪੂਰ ਦੇ ਪੁੱਤਰ ਰੋਹਨ ਕਪੂਰ ਨੇ ਸ੍ਰੀ ਦੁਰਗਿਆਣਾ ਤੀਰਥ ਟੇਕਿਆ ਮੱਥਾ

ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਬਾਲੀਵੁੱਡ ਦੇ ਨਾਮਵਰ ਗਾਇਕ ਮਹਿੰਦਰ ਕਪੂਰ ਦੀ 36ਵੀਂ ਬਰਸੀ ਮੌਕੇ ਉਨਾਂ ਦੇ ਬੇਟੇ ਰੋਹਨ ਕਪੂਰ ਨੇ ਗੁਰੂ ਨਗਰੀ ਸਥਿਤ ਸ੍ਰੀ ਦੁਰਗਿਆਣਾ ਤੀਰਥ ਵਿਖੇ ਮੱਥਾ ਟੇਕਿਆ।ਹਿਮਾਕਸ਼ੀ ਪ੍ਰੋਡਕਸ਼ਨ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਭਾਟੀਆ ਨੇ ਸ੍ਰੀ ਦੁਰਗਿਆਣਾ ਤੀਰਥ ‘ਤੇ ਪਹੁੰਚਣ ‘ਤੇ ਉਨਾਂ ਨੂੰ ‘ਜੀ ਆਇਆਂ’ ਆਖਿਆ।ਰੋਹਨ ਕਪੂਰ ਦਾ ਸ੍ਰੀ ਦੁਰਗਿਆਣਾ ਤੀਰਥ ਪ੍ਰਧਾਨ ਸ੍ਰੀਮਤੀ  ਲਕਸ਼ਮੀ ਕਾਂਤਾ ਚਾਵਲਾ ਸਨਮਾਨ ਕੀਤਾ ਗਿਆ।
ਡਾਇਰੈਕਟਰ ਸੰਦੀਪ ਭਾਟੀਆ ਨੇ ਦੱਸਿਆ ਕਿ ਰੋਹਨ ਕਪੂਰ ਆਪਣੇ ਪਿਆ ਸਵਰਗੀ ਮਹਿੰਦਰ ਕਪੂਰ ਦੀ ਬਰਸੀ ਮੌਕੇ ਸਥਾਨਕ ਨਾਟਸ਼ਾਲਾ ਵਿਖੇ ਕਰਵਾਈ ਗਈ ਮਹਿੰਦਰ ਕਪੂਰ ਨਾਈਟ ਪ੍ਰੋਗਰਾਮ ਵਿੱਚ ਸਮੂਲੀਅਤ ਕਰਨ ਲਈ ਪਰਿਵਾਰ ਸਮੇਤ ਪਹੁੰਚੇ ਸਨ।

Check Also

‘ਐਨਾਲਿਟਿਕਲ ਇੰਸਟਰੂੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ਬਾਰੇੇ ਸੈਮੀਨਾਰ

ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ …