Thursday, March 28, 2024

ਆਮ ਆਦਮੀ ਪਾਰਟੀ ਦੇ ਰਾਜ ‘ਚ ਹੋ ਰਹੀ ਲੁੱਟ, ਸਰਕਾਰ ਬਣੀ ਮੂਕ ਦਰਸ਼ਕ – ਅਮਰਜੀਤ ਸਿੰਘ ਬਾਲਿਓਂ

ਸਮਰਾਲਾ ’ਚ ਅਸ਼ਟਾਮ ਫਰੋਸ਼ ਦੀ ਲੁੱਟ ਤੋਂ ਆਮ ਲੋਕ ਪਰੇਸ਼ਾਨ

ਸਮਰਾਲਾ, 27 ਸਤੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਦੇ ਲੋਕਾਂ ਨੇ ਇੱਕ ਬਦਲਾਅ ਦੇ ਨਾਂ ਦੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਣੇ ਪੈਰ੍ਹਾਂ ‘ਤੇ ਖੁਦ ਕੁਹਾੜਾ ਮਾਰ ਰਿਹਾ ਹੈ, ਪਹਿਲਾਂ ਤਾਂ ਕੇਵਲ ਅਫਸਰਸ਼ਾਹੀ ਕੰਮ ਨਾ ਕਰਨ ਅਤੇ ਰਿਸ਼ਵਤ ਲੈਣ ਲਈ ਸੁੁਰਖੀਆਂ ਵਿੱਚ ਰਹਿੰਦੀ ਸੀ, ਹੁਣ ਤਾਂ ਆਮ ਲੋਕਾਂ ਦੀ ਲੁੱਟ ਲਈ ਮਾਲ ਮਹਿਕਮੇਂ ਦੇ ਅਸ਼ਟਾਮ ਫਰੋਸ਼ ਵੀ ਸਰਗਰਮ ਹੋ ਗਏ ਹਨ।ਇਹ ਪ੍ਰਗਟਾਵਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤਾ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਦੋਂ ਈ ਅਸ਼ਟਾਮ ਦੇਣਾ ਸ਼ੁਰੂ ਕੀਤਾ ਹੈ, ਇਸ ਨਾਲ ਆਮ ਲੋਕਾਂ ਦੀ ਖੱਜ਼ਲ ਖੁਆਰੀ ਵਧ ਗਈ ਹੈ।ਉਨਾਂ ਕਿਹਾ ਕਿ ਸਮਰਾਲਾ ਦੀਆਂ ਕਚਹਿਰੀਆਂ ਵਿੱਚ ਈ ਅਸ਼ਟਾਮ ਦੇ ਨਾਂ ‘ਤੇ ਇਕ ਅਸਟਾਮ ਫਰੋਸ਼ਾਂ ਵਲੋਂ ਆਮ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ।
ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਇਸ ਲੁੱਟ ਸਬੰਧੀ ਫਰੰਟ ਦਾ ਇੱਕ ਵਫਦ ਜਦੋਂ ਤਹਿਸੀਲਦਾਰ ਸਮਰਾਲਾ ਨੂੰ ਮਿਲਣ ਲਈ ਗਿਆ ਤਾਂ ਉਨਾਂ ਨੇ ਅਸ਼ਟਾਮ ਫਰੋਸ਼ ਨੂੰ ਆਪਣੇ ਦਫਤਰ ਬੁਲਾ ਕੇ ਫਰੰਟ ਵਲੋਂ ਕੀਤੀ ਸ਼ਿਕਾਇਤ ਸਬੰਧੀ ਪੁੱਛਿਆ ਤਾਂ ਸਕਤੇ ਵਿੱਚ ਆਏ ਅਸ਼ਟਾਮ ਫਰੋਸ਼ ਨੇ ਤਹਿਸੀਲਦਾਰ ਸਾਹਮਣੇ ਹੀ ਚੈਲਿੰਜ ਕਰ ਦਿੱਤਾ ਉਹ ਤਾਂ ਇਸੇ ਤਰ੍ਹਾਂ 50 ਰੁਪਏ ਵਾਲਾ ਅਸ਼ਟਾਮ 50 ‘ਚ ਵੇਚੇਗਾ, ਜਿਸ ਨੇ ਜੋ ਕਰਨਾ ਕਰ ਲਵੇ।ਉਸ ਨੇ ਧਮਕੀ ਭਰੇ ਲਹਿਜੇ ‘ਚ ਕਿਹਾ ਕਿ ਇਸ ਸਬੰਧੀ ਮਜ਼ਬੂਰ ਕੀਤਾ ਗਿਆ ਤਾਂ ਉਹ ਇਹ ਕੰਮ ਛੱਡ ਦੇਵੇਗਾ ਜਾਂ ਖੁਦਕੁਸ਼ੀ ਕਰ ਲਵੇਗਾ।ਜਿਸ ‘ਤੇ ਵਫਦ ਦੇ ਨਾਲ ਗਏ ਪ੍ਰਧਾਨ ਨੇ ਕਿਹਾ ਕਿ ਬੱੇਸ਼ੱਕ ਉਹ ਕੰਮ ਛੱਡ ਦੇਵੇ ਉਹ ਖੁਦ ਅੱਗੇ ਹੋ ਕੇ ਸਹੀ ਰੇਟ ‘ਤੇ ਆਮ ਲੋਕਾਂ ਨੂੰ ਅਸ਼ਟਾਮ ਵੇਚਣਗੇ।ਉਨ੍ਹਾਂ ਹਲਕਾ ਵਿਧਾਇਕ ਦਿਆਲਪੁਰਾ ਨੂੰ ਵੀ ਕਿਹਾ ਕਿ ਉਹ ਆਪਣੇ ਦਫਤਰ ਤੋਂ ਬਾਹਰ ਨਿਕਲ ਕੇ ਇੱਕ ਦਿਨ ਸਮਰਾਲਾ ਕਚਹਿਰੀਆਂ ਵਿੱਚ ਵੀ ਬੈਠਣ ਤਾਂ ਜੋ ਉਨਾਂ ਨੂੰ ਆਮ ਲੋਕਾਂ ਦੀ ਹੋ ਰਹੀ ਲੁੱਟ ਦਿਖਾਈ ਦੇਵੇ।
ਵਫਦ ਵਿੱਚ ਸੰਤੋਖ ਸਿੰਘ ਬਰਮਾ, ਰਜਿੰਦਰ ਸਿੰਘ, ਪ੍ਰੇਮ ਨਾਥ, ਨਿਰਮਲ ਸਿੰਘ ਹਰਬੰਸਪੁਰਾ, ਬੰਤ ਸਿੰਘ, ਬਲਜਿੰਦਰ ਸਿੰਘ ਰੋਹਲੇ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …