Friday, April 19, 2024

ਖ਼ਾਲਸਾ ਕਾਲਜ ਇੰਜੀ. ਵਿਖੇ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 2 ਅਕਤੂਬਰ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਅਤੇ ਅਨੁਸ਼ਾਸਨ ਦੀ ਪਾਲਣਾ ਕਰਨ ਸਬੰਧੀ ਨਵੇਂ ਦਾਖਲਿਆਂ ਲਈ ਚੱਲ ਰਹੇ ਓਰੀਐਂਟੇਸ਼ਨ ਪ੍ਰੋਗਰਾਮ ‘ਆਈ.ਬੀ.ਟੀ.ਆਈ.ਡੀ.ਏ-2022’ ਮੌਕੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਇਸ ਇੰਟਰਐਕਟਿਵ ਸੈਸ਼ਨ ਦਾ ਮਨੋਰਥ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਬਾਰੇ ਮੁੱਢਲੇ ਨੁਕਤਿਆਂ ਬਾਰੇ ਜਾਣੂ ਕਰਵਾਉਣਾ ਸੀ।ਉਨ੍ਹਾਂ ਕਿਹਾ ਜਦੋਂ ਵਿਦਿਆਰਥੀ ਕਾਲਜ ’ਚ ਦਾਖਲ ਹੁੰਦੇ ਹਨ, ਉਹ ਜ਼ਿੰਦਗੀ ਦੇ ਨਵੇਂ ਪੜਾਅ ’ਚ ਦਾਖਲ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਹਰੇਕ ਪਹਿਲੂ ’ਚ ਅਨੁਸ਼ਾਸਨ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਸੜਕ ਸੁਰੱਖਿਆ ਇਕ ਪ੍ਰਮੁੱਖ ਪਹਿਲੂ ਹੈ।
ਟ੍ਰੈਫਿਕ ਐਜੂਕੇਸ਼ਨ ਸੈਲ ਅਧਿਕਾਰੀ ਐਸ.ਆਈ ਹਰਭਜਨ ਸਿੰਘ (ਇੰਚਾਰਜ਼), ਟ੍ਰੈਫਿਕ ਇੰਸਟਰਕਟਰ ਅਤੇ ਕੋਆਰਡੀਨੇਟਰ ਏ.ਐਸ.ਆਈ ਅਰਵਿੰਦਰ ਸਿੰਘ, ਮੈਂਬਰ ਐਚ.ਸੀ ਸਤਵੰਤ ਸਿੰਘ ਅਤੇ ਐਚ.ਸੀ ਰਾਜੇਸ਼ ਕੁਮਾਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਕ ਪੜ੍ਹੇ-ਲਿਖੇ ਨਾਗਰਿਕ ਹੋਣਾ ਹੀ ਕਾਫੀ ਨਹੀਂ ਹੈ, ਸਗੋਂ ਸੜਕ ਸੁਰੱਖਿਆ ਨਾਲ ਜੁੜੇ ਇਨ੍ਹਾਂ ਸੁਝਾਵਾਂ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਡਰਾਈਵਿੰਗ ਲਾਇਸੈਂਸ ਨਿਯਮਾਂ, ਡਰਾਈਵਿੰਗ ਦੌਰਾਨ ਲੋੜੀਂਦੇ ਟ੍ਰੈਫਿਕ ਸੰਵੇਦਨਸ਼ੀਲਤਾ ਸਬੰਧੀ ਦਸਤਾਵੇਜ਼ਾਂ ਆਦਿ ਬਾਰੇ ਜਾਣੂ ਕਰਵਾਇਆ।ਡਰਾਈਵਿੰਗ ਦੌਰਾਨ ਉੱਚੀ ਆਵਾਜ਼ ’ਚ ਮੋਬਾਈਲ ਫੋਨ ਦੀ ਵਰਤੋਂ ਕਰਨਾ ਸੜਕ ’ਤੇ ਹਾਦਸਿਆਂ ਦਾ ਇਕ ਵੱਡਾ ਕਾਰਨ ਹੈ।ਇਸ ਮੌਕੇ ਸਟੂਡੈਂਟ ਵੈਲਫ਼ੇਅਰ ਦੇ ਡਿਪਟੀ ਡੀਨ ਇੰਜ਼. ਗੁਰਚਰਨ ਸਿੰਘ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …