Friday, April 19, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ‘ਨਵ ਬਹਾਰ… ਫਰੈਸ਼ਰਜ਼ ਫੀਸਟਾ’ ਦਾ ਆਯੋਜਨ

ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਨਵੇਂ ਅਕਾਦਮਿਕ ਸੈਸ਼ਨ 2022-23 ‘ਚ ਆਏ ਫਰੈਸ਼ਰਾਂ ਦਾ ਹਾਰਦਿਕ ਅਭਿਨੰਦਨ ਕਰਨ ਲਈ ਕਾਲਜ਼ ਦੇ ਉਰਵੀ ਆਡੀਟੋਰੀਅਮ ‘ਚ ਨਵ ਬਹਾਰ …. ਫਰੈਸ਼ਰਜ਼ ਫੀਸਟਾ’ ਦਾ ਆਯੋਜਨ ਕੀਤਾ ਗਿਆ।ਯੂਥ ਵੈਲਫੇਅਰ ਵਿਭਾਗ ਦੇ ਅੰਤਰਗਤ ਪਿਛਲੇ ਪੰਦਰਾਂ ਦਿਨਾਂ ਤੋਂ ਆਰੰਭ ਹੋਈਆਂ ਥੀਏਟਰ, ਗਾਇਕੀ, ਸੰਗੀਤ, ਕੁਇਜ਼, ਹੋਮ ਸਾਈਂਸ, ਨ੍ਰਿਤ, ਕਮਰਸ਼ੀਅਲ ਅਤੇ ਫਾਈਨ ਆਰਟਸ, ਅਪਲਾਈਡ ਆਰਟਸ ਅਤੇ ਡਿਜ਼ਾਈਨ ਦੀਆਂ ਵੱਖ ਵੱਖ ਆਈਟਮਾਂ ਦੀਆਂ ਟੇਲੈਂਟ ਹੰਟ ਪ੍ਰਤੀਯੋਗਤਾਵਾਂ ਹੋਈਆਂ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਰੋਹ ਦਾ ਮੁੱਖ ਈਵੈਂਟ ਫੈਸ਼ਨ ਸ਼ੋਅ ਸੀ, ਜਿਸ ਵਿਚ ਵਿਦਿਆਰਥਣਾਂ ਨੇ ਗਨੇਸ਼ ਵੰਦਨਾ, ਸੂਫੀ ਗੀਤ, ਹਿੰਦੀ ਤੇ ਪੰਜਾਬੀ ਗੀਤ ਅਤੇ ਨ੍ਰਿਤ ਦੀ ਪੇਸ਼ਕਾਰੀ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਫਰੈਸ਼ਰਜ਼ ਦਾ ਨਿੱਘਾ ਸੁਆਗਤ ਕਰਦਿਆਂ ਉਹਨਾਂ ਨੂੰ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਕੁਦਰਤ ਅਤੇ ਮੱਨੁਖੀ ਰਿਸ਼ਤਿਆਂ ਦਾ ਆਨੰਦ ਮਾਣਦੇ ਹੋਏ ਜ਼ਿੰਦਗੀ ਜੀਣ।ਉਹਨਾਂ ਨੇ ਯੂਥ ਵੈਲਫੇਅਰ ਵਿਭਾਗ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਆਯੋਜਨ ਲਈ ਵਧਾਈ ਦਿੱਤੀ।ਇਸ ਮੌਕੇ ਵੱਖ-ਵੱਖ ਪ੍ਰਤੀਯੋਗਿਤਾਵਾਂ ‘ਚ ਲਗਭਗ 220 ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਾਏ।
ਮਿਸ ਤਰੁਨੀ (ਬੀ.ਸੀ.ਏ ਸਮੈਸਟਰ ਪਹਿਲਾ) ਨੇ ਮਿਸ ਬੀ.ਬੀ.ਕੇ ਫਰੈਸ਼ਰਜ਼ 2022 ਦਾ ਖਿਤਾਬ ਜਿੱਤਿਆ ਜਦਕਿ ਮਿਸ ਹੁਨਰ ਪੁਰੀ (+1 ਆਰਟਸ) ਨੇ ਮਿਸ ਐਲੇਗੈਂਟ ਅਤੇ ਮਿਸ ਸੀਰਤ ਕੌਰ (ਬੀ.ਕਾਮ ਸਮੈਸਟਰ ਪਹਿਲਾ) ਨੇ ਮਿਸ ਕੌਨਫੀਡੈਂਟ ਦਾ ਖਿਤਾਬ ਜਿੱਤਿਆ। ਪ੍ਰੋ. ਕਮਾਇਨੀ, ਡਾ. ਲਲਿਤ ਗੋਪਾਲ ਅਤੇ ਪ੍ਰੋ. ਚੀਨਾ ਗੁਪਤਾ ਨੇ ਜੱਜਾਂ ਦੀ ਭੂਮਿਕਾ ਨਿਭਾਈ।ਪ੍ਰੋਗਰਾਮ ਪ੍ਰੋ. ਨਰੇਸ਼ ਕੁਮਾਰ, ਡੀਨ, ਯੂਥ ਵੈਲਫੇਅਰ ਵਿਭਾਗ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਮੋਜੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …